ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਿੰਗ. "ਬਾਣੀਏ ਕੇ ਘਰ ਹੀਂਗੁ ਆਛੈ." (ਟੋਡੀ ਨਾਮਦੇਵ)


ਡਿੰਗ. ਸੰਗ੍ਯਾ- ਦੌੜ. ਭਾਜ. ਨੱਠਣ ਦੀ ਕ੍ਰਿਯਾ.


ਡਿੰਗ. ਝੂਲਣ ਵਾਲਾ। ੨. ਏਧਰ ਓਧਰ ਘੁੰਮਣ ਵਾਲਾ.


ਡਿੰਗ. ਦੌੜਦਾ ਹੈ। ੨. ਸੰਗ੍ਯਾ- ਦੌੜ. ਭਾਜ.


ਡਿੰਗ. ਝੂਲਾ. ਹਿੰਡੋਲਾ.


ਸੰ. ਧਾ- ਯਗ੍ਯ ਕਰਨਾ. ਖਾਣਾ. ਤ੍ਰਿਪਤ ਕਰਨਾ. ਭੇਜਣਾ. ਲੈਣਾ। ੨. ਪੁਰਾਣੀ ਪੰਜਾਬੀ ਵਿੱਚ ਹੋੜੇ (ੋ) ਦੀ ਥਾਂ ਹੁ ਅੱਖਰ ਆਉਂਦਾ ਹੈ. ਜੈਸੇ ਕਰੋ ਦੀ ਥਾਂ ਕਰਹੁ, ਜਪੋ ਦੀ ਥਾਂ ਜਪਹੁ ਆਦਿ. "ਮੇਰੀ ਹਰਹੁ ਬਿਪਤ ਜਨ ਕਰਹੁ ਸੁਭਾਈ." (ਗਉ ਰਵਿਦਾਸ) ੩. ਵ੍ਯ- ਨਿਸ਼ਚਯ. ਯਕੀਨਨ. "ਭਰਮੁ ਭੇਦੁ ਭਉ ਕਬਹੁ ਨ ਛੂਟਸਿ." (ਭੈਰ ਮਃ ੧) ੪. ਪੰਚਮੀ ਵਿਭਕ੍ਤਿ ਦਾ ਅਰਥ ਭੀ ਹੁ ਦਿੰਦਾ ਹੈ. ਸੇ. ਤੋਂ. "ਪਰੇਤਹੁ ਕੀਤੋਨੁ ਦੇਵਤਾ." (ਵਾਰ ਗਉ ੨. ਮਃ ੫)


ਵਿ- ਹੂਆ। ੨. ਸੰਗ੍ਯਾ- ਹੁੰਕਾਰ. "ਹੁਅੰ ਸਬਦ ਅਸਿਧੁਜਹਿ ਉਚਾਰਾ." (ਚਰਿਤ੍ਰ ੪੦੫)