ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਣਨ ਕੀਤਾ ਹੋਇਆ. ਜਰਬ ਦਿੱਤਾ ਹੋਇਆ. ਵਿਸ਼ੇਸ ਕੀਤਾ.


ਗੁਣਾਂ ਨਾਲ. ਗੁਣਾਂ ਕਰਕੇ. "ਅਵਗੁਣ ਗੁਣੀ ਬਖਸਾਇਆ." (ਆਸਾ ਅਃ ਮਃ ੩) ੨. गुणिन् ਗੁਣ ਵਾਲਾ. ਸਿਫਤ ਵਾਲਾ. "ਗੁਣ ਕਹਿ ਗੁਣੀ ਸਮਾਏ." (ਸੋਰ ਮਃ ੩) ੩. ਚਿੱਲੇ ਵਾਲਾ। ੪. ਸੰਗ੍ਯਾ- ਕਮਾਨ. ਧਨੁਖ.


ਵਿ- ਗੁਣ ਵਾਲਾ. ਗੁਣਵਾਨ. "ਗੁਣੀਆ ਗੁਣ ਲੇ ਪ੍ਰਭੁ ਮਿਲੇ." (ਓਅੰਕਾਰ) ੨. ਗੁਣਨ ਕਰਤਾ. ਜਰਬ ਦੇਣ ਵਾਲਾ। ੩. ਸੰਗ੍ਯਾ- ਰਾਜ ਅਤੇ ਤਖਾਣਾਂ ਦਾ ਇੱਕ ਸੰਦ, ਜਿਸ ਨਾਲ ਸਿੱਧੀ ਰੇਖਾ ਦਾ ਗ੍ਯਾਨ ਹੁੰਦਾ ਹੈ.


ਨਾਭਾ ਰਾਜ ਵਿੱਚ ਨਜਾਮਤ ਅਮਲੋਹ, ਥਾਣਾ ਨਾਭਾ ਦਾ ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਗੁਰਦ੍ਵਾਰਾ ਹੈ. ਇਮਾਰਤ ਦੀ ਸੇਵਾ ਮਹਾਰਾਜਾ ਭਰਪੂਰ ਸਿੰਘ ਜੀ ਨੇ ਕਰਵਾਈ ਹੈ. ਰਿਆਸਤ ਤੋਂ ਸਤਾਸੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਨਾਭੇ ਤੋਂ ਛੀ ਮੀਲ ਪੱਛਮ ਹੈ.


ਵਿ- ਗੁਣਾਂ ਕਰਕੇ ਗੰਭੀਰ. ਅਥਾਹ ਗੁਣਾਂ ਵਾਲਾ. "ਵਡੇ ਮੇਰੇ ਸਾਹਿਬਾ, ਗਹਿਰਗੰਭੀਰਾ ਗੁਣੀਗਹੀਰਾ." (ਸੋਦਰੁ) "ਤੂੰ ਸਾਚਾ ਸਾਹਿਬੁ ਗੁਣੀਗਹੇਰਾ." (ਮਾਝ ਮਃ ੫)


ਵਿ- ਗੁਣਿਤ. ਜਰਬਦਿੱਤਾ. ਵਿਸ਼ੇਸ ਕੀਤਾ। ੨. ਗੁਣਧਰਤਾ. ਗੁਣਾਂ ਵਾਲਾ. "ਬੇਅੰਤ ਗੁਣੀਤਾ." (ਬਿਲਾ ਮਃ ੫)


ਵਿ- ਗੁਣਾਂ ਦਾ ਖ਼ਜ਼ਾਨਾ।੨ ਗੁਣਾਂ ਦਾ ਸਮੁੰਦਰ. "ਤਾਂ ਪਾਈਐ ਗੁਣੀਨਿਧਾਨ." (ਸ੍ਰੀ ਮਃ ੧) "ਗਾਵੀਐ ਗੁਣੀਨਿਧਾਨੁ." (ਜਪੁ)