ਕ੍ਰਿ- ਜੰਗ ਲਈ ਕੋਈ ਵੈਰੀ ਨਾ ਹੋਣ ਪੁਰ, ਤਲਵਾਰ ਸਾਫ਼ ਕਰਕੇ ਮਿਆਨ ਵਿੱਚ ਕਰਨੀ. ਦੇਖੋ, ਹਥਿਆਰ ਪਖਾਰਨਾ.
ਖੰਡ (ਦੇਸ਼) ਵਿੱਚ। ੨. ਭਾਵ- ਸ਼ਰੀਰ ਵਿੱਚ. "ਜੋ ਬ੍ਰਹਮੰਡਿ ਖੰਡਿ ਸੋ ਜਾਣਹੁ." (ਮਾਰੂ ਸੋਲਹੇ ਮਃ ੧) ੩. ਖੰਡਨ ਕਰਕੇ. "ਭਵਰੁ ਵਸੈ ਭੈ ਖੰਡਿ." (ਵਾਰ ਮਾਰੂ ੧. ਮਃ ੩) ਜਿਗ੍ਯਾਸੂ ਰੂਪ ਭ੍ਰਮਰ, ਭੈ ਮਿਟਾਕੇ ਵਸਦਾ ਹੈ.
ਖੰਡ- ਈਸ਼. ਦੇਖੋ, ਖੰਡਪਤਿ. "ਖੰਡਿਸਨ ਖੰਡਕਰ." (ਚਰਿਤ੍ਰ ੨੦੦)
ਸੰ. ਵਿ- ਤੋੜਿਆ ਹੋਇਆ. ਟੁਕੜੇ ਕੀਤਾ। ੨. ਰੱਦ ਕੀਤਾ। ੩. ਅਸ਼ੁੱਧ ਪਾਠ, ਜਿਸ ਵਿੱਚ ਕੁਝ ਮਾਤ੍ਰਾ ਅਤੇ ਅੱਖਰ ਛੁੱਟ ਗਏ ਹਨ.
nan
ਵਿ- ਜਿਸ ਦੀ ਨੀਂਦ ਘਟ ਗਈ ਹੈ. ਥੋੜੀ ਨੀਂਦ ਵਾਲਾ. "ਖੰਡਿਤਨਿੰਦ੍ਰਾ ਅਲਪ ਅਹਾਰੰ." (ਸਿਧਗੋਸਟਿ) ੨. ਸੰਗ੍ਯਾ- ਨਿਦ੍ਰਾਦੋਸ. Pollutio nocturna.
ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਪਤਿ ਦੇ ਸ਼ਰੀਰ ਉੱਪਰ ਪਰਇਸਤ੍ਰੀਗਮਨ ਦੇ ਚਿੰਨ੍ਹ ਦੇਖਕੇ ਦੁਖੀ ਹੋਵੇ.
ਖੰਡ ਦੇ ਮੰਡਲ. ਖੰਡ ਦੇ ਅੰਤਰਗਤ ਇਲਾਕੇ.
ਦੇਖੋ, ਖੰਡ। ੨. ਖੰਡਿਤ ਹੈ ਓਸ੍ਟ (ਬੁਲ੍ਹ) ਜਿਸ ਦਾ.
ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ ਚਾਰ ਮੀਲ ਦੇ ਕਰੀਬ ਪੂਰਵ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ, ਜੋ ਨਵਾਂ ਬਣਾਇਆ ਗਿਆ ਹੈ. ਉਦਾਸੀ ਸਾਧੂ ਪੁਜਾਰੀ ਹਨ. ੧੦- ੧੫ ਵਿੱਘੇ ਜ਼ਮੀਨ ਹੈ. ਇਸ ਗੁਰਦ੍ਵਾਰੇ ਨੂੰ "ਗੁਰੂਸਰ" ਭੀ ਆਖਦੇ ਹਨ। ੨. ਦੇਖੋ, ਖਡੂਰ.