ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پروانگی] ਸੰਗ੍ਯਾ- ਮਨਜੂਰੀ. ਅਨੁਮਤਿ। ੨. ਆਗ੍ਯਾ. "ਗੁਰੁ ਕੀ ਲੈ ਪਰਵਾਨਗੀ." (ਗੁਪ੍ਰਸੂ)


ਦੇਖੋ, ਪਰਵਾਣੁ ੪. "ਸਾਧ ਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ." (ਸਾਰ ਮਃ ੫) ੨. ਫ਼ਾ. [پروانہ] ਸੰਗ੍ਯਾ- ਆਗ੍ਯਾਪਤ੍ਰ. ਹੁਕਮਨਾਮਾ। ੩. ਭਮੱਕੜ. ਪਤੰਗਾ. ੪. ਸੰ. ਪ੍ਰਮਾਣਿਤ. ਵਿ- ਨਿਸ਼ਚੇ ਕੀਤਾ. ਸਤ੍ਯ ਠਹਿਰਾਇਆ. "ਮਤਿ ਪਤਿ ਪੂਰੀ ਪੂਰਾ ਪਰਵਾਨਾ. ਨਾ ਆਵੈ ਨਾ ਜਾਸੀ." (ਸੂਹੀ ਛੰਤ ਮਃ ੧)


ਦੇਖੋ, ਪ੍ਰਾਮਾਣਿਕ। ੨. ਸੰਗ੍ਯਾ- ਪ੍ਰਤਿਮਾਨ. ਪ੍ਰਤਿਬਿੰਬ. ਪਰਛਾਹੀਂ. ਪਤਿਛਾਯਾ. "ਜੈਸੇ ਦਰਪਨ ਮਾਹਿ ਬਦਨ ਪਰਵਾਨੀ." (ਕਾਨ ਨਾਮਦੇਵ)


ਦੇਖੋ, ਪਰਵਾਣੁ। ੨. ਪ੍ਰਮਾਣ. ਸਬੂਤ। ੩. ਨਤੀਜਾ. ਫਲ. "ਇਸ ਪਤੀਆ ਕਾ ਇਹੈ ਪਰਵਾਨੁ। ਸਾਚਿ ਸੀਲਿ ਚਾਲਹੁ ਸੁਲਿਤਾਨ." (ਭੈਰ ਨਾਮਦੇਵ)


ਦੇਖੋ, ਪਰਿਵਾਰ. "ਮੰਨੈ ਪਰਵਾਰੈ ਸਾਧਾਰੁ." (ਜਪੁ)


ਸੰ. ਪ੍ਰਵਾਲ. ਸੰਗ੍ਯਾ- ਮੂੰਗਾ.


ਵਿਦ੍ਰਮ. "ਸੁਇਨੇ ਕਾ ਬਿਰਖ ਪਤ ਪਰਵਾਲਾ." (ਵਾਰ ਮਾਝ ਮਃ ੧) "ਨਾਮ ਨਿਧਾਨ ਹਰਿ ਵਣਜੀਐ ਹੀਰੇ ਪਰਵਾਲੇ." (ਵਾਰ ਗਉ ੧. ਮਃ ੪)


ਵਿ- ਪ੍ਰਵੇਸ਼ ਹੋਇਆ. ਪੈਠਾ. ਘੁਸਿਆ ਹੋਇਆ.