ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [حُکمنامہ] ਹ਼ੁਕਮਨਾਮਹ. ਸੰਗ੍ਯਾ- ਆਗ੍ਯਾਪਤ੍ਰ. ਉਹ ਖ਼ਤ ਜਿਸ ਵਿੱਚ ਹੁਕਮ ਲਿਖਿਆ ਹੋਵੇ। ੨. ਸ਼ਾਹੀ ਫੁਰਮਾਨ। ੩. ਸਤਿਗੁਰੂ ਦਾ ਆਗ੍ਯਾਪਤ੍ਰ. ਦੇਖੋ, ਤਿਲੋਕ ਸਿੰਘ.#ਗੁਰੂ ਸਾਹਿਬਾਨ ਦੇ ਸਮੇਂ ਜੋ ਸਤਿਗੁਰਾਂ ਦੇ ਆਗ੍ਯਾਪਤ੍ਰ ਸਿੱਖਾਂ ਵੱਲ ਭੇਜੇ ਜਾਂਦੇ ਸਨ, ਉਨ੍ਹਾਂ ਦੀ 'ਹੁਕਮਨਾਮਾ' ਸੰਗ੍ਯਾ- ਸੀ. ਮਾਤਾ ਸੁੰਦਰੀ ਜੀ ਭੀ ਸੰਗਤਿ ਨੂੰ ਹੁਕਮਨਾਮੇ ਜਾਰੀ ਕਰਦੇ ਰਹੇ ਹਨ. ਗੁਰੂਪੰਥ ਦੇ ਪ੍ਰਬੰਧ ਵਿੱਚ ਚਾਰ ਤਖਤਾਂ ਤੋਂ ਭੀ ਹੁਕਮਨਾਮੇ ਭੇਜੇ ਜਾਂਦੇ ਰਹੇ ਅਤੇ ਹੁਣ ਜਾਰੀ ਹੁੰਦੇ ਹਨ.


ਅ਼. [حُکما] ਹ਼ੁਕਮਾ. ਹ਼ਕੀਮ ਦਾ ਬਹੁ ਵਚਨ.


ਹੁਕਮਾਨੁਸਾਰ. "ਮੈ ਕਹਿਆ ਸਭ ਹੁਕਮਾਉ ਜੀਉ." (ਸੂਹੀ ਮਃ ੫. ਗੁਣਵੰਤੀ)


ਹੁਕਮ ਅਨੁਸਾਰ. "ਸਤਿਗੁਰੁ ਕੇ ਹੁਕਮਾਵੈ." (ਵਾਰ ਰਾਮ ੨. ਮਃ ੫) ੨. ਹੁਕਮ- ਆਵੈ.


ਦੇਖੋ, ਅਮਰ ਸਿੰਘ ਅਤੇ ਸਾਹਿਬ ਸਿੰਘ.


ਹੁਕਮ ਅਨੁਸਾਰ. ਹੁਕਮ ਸੇ. "ਹੁਕਮਿ ਮਿਲੈ ਵਡਿਆਈ." (ਜਪੁ) ੨. ਦੇਖੋ, ਹੁਕਮੀ.


ਵਿ- ਹੁਕਮ ਕਰਨ ਵਾਲਾ. ਹਾਕਿਮ. "ਹੁਕਮੀ ਹੁਕਮੁ ਚਲਾਏ ਰਾਹੁ." (ਜਪੁ) ੨. ਹੁਕਮ ਅਨੁਸਾਰ. "ਹੁਕਮੀ ਬਰਸਣਿ ਲਾਗੇ ਮੇਹਾ." (ਮਾਝ ਮਃ ੫)