ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حقیقت] ਹ਼ਕ਼ੀਕ਼ਤ. ਸੰਗ੍ਯਾ- ਅਸਲੀਅਤ. ਸਚਾਈ। ੨. ਹਾਲ. ਕਥਾ. "ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ." (ਚੰਡੀ ੧) ੩. ਗਿਆਨ ਅਵਸਥਾ. ਦੇਖੋ, ਸੂਫੀ.
ਸਿਆਲਕੋਟ ਨਿਵਾਸੀ ਬਾਘ ਮੱਲ (ਬਾਗ ਮੱਲ) ਪੁਰੀ ਖਤ੍ਰੀ ਦੇ ਘਰ, ਸਿੱਖ ਪੁਤ੍ਰੀ ਗੌਰਾਂ ਦੇ ਉਦਰ ਤੋਂ ਸੰਮਤ ੧੭੮੧ ਵਿੱਚ ਹਕੀਕਤ ਰਾਇ ਦਾ ਜਨਮ ਹੋਇਆ. ਵਟਾਲਾ ਨਿਵਾਸੀ ਸਹਿਜਧਾਰੀ ਸਿੱਖ ਕਿਸਨ ਚੰਦ ਉੱਪਲ ਖਤ੍ਰੀ ਦੀ ਸੁਪੁਤ੍ਰੀ ਦੁਰਗਾ ਦੇਵੀ ਨਾਲ ਵਿਆਹ ਹੋਇਆ ਅਤੇ ਭਾਈ ਬੁਧ ਸਿੰਘ ਵਟਾਲੀਏ ਦੀ ਸੰਗਤਿ ਤੋਂ ਸਿੱਖਧਰਮ ਦੇ ਨਿਯਮਾਂ ਦਾ ਵਿਸ਼੍ਵਾਸੀ ਹੋਇਆ. ਪਿਤਾ ਨੇ ਪੁਤ੍ਰ ਨੂੰ ਉਸ ਸਮੇਂ ਦੀ ਰਾਜਭਾਸਾ ਪੜ੍ਹਾਉਣ ਲਈ ਸ਼ਹਿਰ ਦੇ ਮਕਤਬ ਵਿੱਚ ਬੈਠਾਇਆ. ਇੱਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਦੀ ਧਰਮਚਰਚਾ ਛਿੜ ਪਈ. ਮੁਸਲਮਾਨਾਂ ਨੇ ਦੇਵੀ ਨੂੰ ਕੁਝ ਅਯੋਗ ਸ਼ਬਦ ਕਹੇ, ਇਸ ਪੁਰ ਹਕੀਕਤਰਾਇ ਨੇ ਆਖਿਆ ਕਿ ਜੇ ਅਜੇਹੇ ਅਪਮਾਨ ਭਰੇ ਸ਼ਬਦ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦੀ ਸ਼ਾਨ ਵਿੱਚ ਵਰਤੇ ਜਾਣ ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ. ਇਹ ਯੋਗ ਬਾਤ ਭੀ ਮੁੰਡਿਆਂ ਅਤੇ ਮੌਲਵੀ ਤੋਂ ਨਾ ਸਹਾਰੀ ਗਈ, ਅਰ ਸਿਆਲਕੋਟ ਦੇ ਹਾਕਮ ਅਮੀਰ ਬੇਗ ਤੋਂ ਹਕੀਕਤ ਰਾਇ ਦਾ ਚਾਲਾਨ ਲਹੌਰ ਦੇ ਸੂਬੇ ਪਾਸ ਕਰਵਾਇਆ. ਮੁਸਲਮਾਨ ਹਾਕਿਮਾਂ ਨੇ ਇਸ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ, ਪਰ ਹਕੀਕਤ ਨੇ ਇਨਕਾਰ ਕੀਤਾ. ਇਸ ਪੁਰ ਬਾਲਕ ਹਕੀਕਤ ਮਾਘ ਸੁਦੀ ੫. ਸੰਮਤ ੧੭੯੮ (ਸਨ ੧੮੪੧) ਨੂੰ ਖਾਨਬਹਾਦੁਰ (ਜਕਰੀਆਖ਼ਾਨ) ਗਵਰਨਰ ਦੇ ਹੁਕਮ ਨਾਲ ਕਤਲ ਕੀਤਾ ਗਿਆ. ਹਕੀਕਤ ਰਾਇ ਧਰਮੀ ਦੀ ਸਮਾਧਿ ਲਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਹੈ, ਜਿਸ ਤੇ ਬਸੰਤ ਪੰਚਮੀ ਦਾ ਹਰ ਸਾਲ ਭਾਰੀ ਮੇਲਾ ਜੁੜਦਾ ਹੈ.
ਕਿਸੇ ਸਿੱਖ ਦੀ ਸਿੰਹਲਦ੍ਵੀਪ (ਸੰਗਲਾਦੀਪ) ਯਾਤ੍ਰਾ ਦੀ ਲਿਖੀ ਹੋਈ ਯਾਦਦਾਸ਼੍ਤ. ਜੋ ਭਾਈ ਬੰਨੋ ਦੀ ਬੀੜ ਵਿੱਚ ਦਰਜ ਹੈ. ਇਸ ਨੂੰ ਭੀ ਕਿਤਨੇ ਅਗਿਆਨੀਆਂ ਨੇ "ਸਿਆਹੀ ਦੀ ਬਿਧਿ" ਵਾਂਙ ਪਾਠ ਦਾ ਅੰਗ ਬਣਾ ਲਿਆ ਹੈ.#ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਭੇਜਿਆ ਭਾਈ ਪੈੜਾ ਪ੍ਰਾਣਸੰਗਲੀ ਦੀ ਪੋਥੀ ਲੈਣ ਸੰਗਲਾਦੀਪ ਗਿਆ, ਉਸ ਨੇ ਪਰਤਕੇ ਜੋ ਸਫਰ ਦਾ ਹਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਅਰਜ ਕੀਤਾ, ਉਸ ਨੂੰ ਭਾਈ ਬੰਨੋ ਨੇ ਆਪਣੀ ਲਿਖੀ ਬੀੜ ਵਿੱਚ ਦਰਜ ਕੀਤਾ. ਯਥਾ-#"ਪੈੜਾ ਖਰੋ ਅਗ੍ਰ ਕਰ ਜੋਰxx#ਰਾਹ ਹਕੀਕਤ ਸਗਲ ਸੁਨਾਈxx#ਸੋ ਬੰਨੋ ਸਿਖ ਲਿਖੀ ਗਰੰਥ,#ਜਾਨਤ ਤਾਂਕੋ ਸਗਲੋ ਪੰਥ." (ਗੁਪ੍ਰਸੂ)
ਅ਼. [حقین] ਹ਼ਕ਼ੀਨ. ਵਿ- ਨਿਗ੍ਰਹੀਤ. ਰੋਕਿਆ ਹੋਇਆ. ਇਸ ਦਾ ਮੂਲ ਹ਼ਕ਼ਨ ਹੈ. "ਰੰਗ ਤਮਾਸੇ ਮਾਣਿ ਹਕੀਨਾ." (ਮਾਰੂ ਸੋਲਹੇ ਮਃ ੫) ਮਨ ਇੰਦ੍ਰੀਆਂ ਨੂੰ ਵਸ ਕਰਕੇ ਰੰਗ ਤਮਾਸ਼ੇ ਮਾਣ.
ਦੇਖੋ, ਹਕੀਨ.
ਅ਼. [حکیم] ਹ਼ਕੀਮ. ਵਿ- ਹਿਕਮਤ ਰੱਖਣ ਵਾਲਾ. ਵਿਦ੍ਵਾਨ ਪੰਡਿਤ. ਦਾਨਾ. ਚਤੁਰ. ਫ਼ਿਲਾਸਫ਼ਰ. ਦਰ੍‍ਸ਼ਨਗ੍ਯ। ੨. ਸੰਗ੍ਯਾ- ਵੈਦ.
to move back or aside, withdraw, retire; to recede; to stop, give up; to desist, refrain, abstain; to shift, budge
separate, removed at a distance; adverb aside, at a distance
payment for getting something moved or removed
to move, remove, push back or aside; to stop; to dissuade; to dismiss, sack, discharge; to get or cause to stop; to cease quarrelling or fighting; to drive away
diminutive of ਹੱਟੀ , a small shop