ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਸਯ.


ਦੇਖੋ, ਬਿਖਰਨਾ.


ਵਿ- ਵਿਸਯਲਿਪ੍ਤ. ਦੇਖੋ, ਬਿਖਲੀਪਤਿ. "ਇਕਿ ਕੁਚਲ ਕੁਚੀਲ ਵਿਖਲੀਪਤੇ."¹ (ਆਸਾ ਅਃ ਮਃ ੩)


ਉੱਚਾ ਨੀਵਾਂ. ਔਖਾ. ਦੇਖੋ, ਬਿਖੜਾ. "ਭਉਜਲ ਮਾਰਗੁ ਵਿਖੜਾ." (ਓਅੰਕਾਰ)


ਵਿਖ (ਕਦਮ) ਦਾ ਬਹੁਵਚਨ. "ਜਿਥੈ ਮੇਰਾ ਗੁਰੁ ਧਰੇ ਵਿਖਾ." (ਮਃ ੪. ਵਾਰ ਸੋਰ) ੨. ਵਿਸਾ (ਕ੍ਸ਼੍‍ਣ) ਮਾਤ੍ਰ, "ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ." (ਆਸਾ ਪਟੀ ਮਃ ੩) ੩. ਵੇਖਾਂ. ਦੇਖਾਂ. "ਦਸ ਵਿਖਾ ਮੈ ਕਾਰਣ." (ਰਾਮ ਵਾਰ ੨. ਮਃ ੫) ਤੂੰ ਦੱਸ, ਤਾਕਿ ਮੈਂ ਕਾਰਣ ਦੇਖਾਂ। ੪. ਦੇਖੋ, ਚੰਦ੍ਰਹਾਸ ੪. ਅਤੇ ਵਿਸਾ ੪.


ਸੰ. विषास्त्र. ਸੰਗ੍ਯਾ- ਜ਼ਹਰ ਵਿੱਚ ਬੁਝਾਇਆ ਸ਼ਸਤ੍ਰ. ਜਿਸ ਸ਼ਸਤ੍ਰ ਨੂੰ ਵਿਸ ਦੀ ਪੁੱਠ ਦਿੱਤੀ ਗਈ ਹੈ। ੨. ਸੱਪ.


ਸੰ. ਵਿਸਾਣ. ਸੰਗ੍ਯਾ- ਪਸ਼ੂ ਦਾ ਸਿੰਗ। ੨. ਹਾਥੀ ਅਤੇ ਸੂਰ ਦਾ ਬਾਹਰਲਾ ਦੰਦ.


ਦੇਖੋ, ਬਿਖਾਦ। ੨. ਵਿਸਾਦ ਇੱਕ ਅਰਥਾਲੰਕਾਰ ਭੀ ਹੈ. ਚਿੱਤ ਦੀ ਇੱਛਾ ਤੋਂ ਵਿਰੁੱਧ ਹੋ ਜਾਣਾ ਵਿਸਾਦ (ਅਥਵਾ ਵਿਸਾਦਨ) ਅਲੰਕਾਰ ਦਾ ਰੂਪ ਹੈ.#ਜਹਿ" ਚਿਤਚਾਹੇ ਕਾਜ ਤੇਂ ਉਪਜਤ ਕਾਜ ਵਿਰੁੱਧ,#ਤਾਹਿ ਵਿਖਾਦਨ ਕਹਿਤ ਹੈਂ ਭੂਸਣ ਬੁੱਧਿ ਵਿਸ਼ੁੱਧ. (ਸ਼ਿਵਰਾਜਭੂਸਣ)#ਉਦਾਹਰਣ-#ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ!#ਚਲਤ ਰਚਿਓ ਜਗਦੀਸ,#ਕਾਮ ਸੁਆਇ ਗਜ ਬਸਿ ਪਰੇ, ਮਨ ਬਉਰਾ ਰੇ!#ਅੰਕਸੁ ਸਹਿਓ ਸੀਸ,#ਮਰਕਟ ਮੁਸਟੀ ਅਨਾਜ ਕੀ, ਮਨ ਬਉਰਾ ਰੇ!#ਲੀਨੀ ਹਾਥੁ ਪਸਾਰਿ,#ਛੂਟਨ ਕੋ ਸਹਸਾ ਪਰਿਆ, ਮਨ ਬਉਰਾ ਰੇ!#ਨਾਚਿਓ ਘਰ ਘਰ ਬਾਰਿ. (ਗਉ ਕਬੀਰ)#ਬਾਬਾ ਕਾਲੂ ਸੋਚੈ ਅਬ ਧਨ ਕੋ ਕਮਾਵੈ ਸੁਤ,#ਇਤਨੇ ਮੇ ਸੁਨ੍ਯੋਂ ਗੁਰੁ ਮੋਦੀਖਾਨਾ ਤ੍ਯਾਗਦੀਨ.