ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੁਪ੍ਤਘਾਟ. ਅਯੋਧ੍ਯਾ ਪਾਸ ਸਰਯੂ ਨਦੀ ਦਾ ਉਹ ਘਾਟ, ਜਿੱਥੇ ਰਾਮਚੰਦ੍ਰ ਜੀ ਨਦੀ ਵਿੱਚ ਪ੍ਰਵੇਸ਼ ਕਰਕੇ ਵੈਕੁੰਠ ਗਏ.


ਸੰ. गुप्ति ਸੰਗ੍ਯਾ- ਰਖ੍ਯਾ. ਹਿਫਾਜਤ। ੨. ਲੁਕੋਣ ਦੀ ਕ੍ਰਿਯਾ। ੩. ਗੁਫਾ. ਕੰਦਰਾ। ੪. ਉਹ ਤਲਵਾਰ, ਜੋ ਸੋਟੀ ਆਦਿਕ ਵਿੱਚ ਲੁਕੀ ਹੋਈ ਹੋਵੇ। ੫. ਵਿ- ਪੋਸ਼ੀਦਾ. ਗੁਪਤ. "ਗੁਪਤੀ ਬਾਣੀ ਪਰਗਟ ਹੋਇ." (ਸਿਧਗੋਸਟਿ) ੬. ਕ੍ਰਿ. ਵਿ- ਗੁਪਤ ਰੀਤਿ ਸੇ. ਪੋਸ਼ੀਦਾ ਤੌਰ ਪੁਰ. "ਗੁਪਤੀ ਖਾਵਹਿ ਵਟਿਕਾ ਸਾਰੀ." (ਗੌਂਡ ਕਬੀਰ)


ਦੇਖੋ, ਉਤਪ੍ਰੇਕ੍ਸ਼ਾ (ਅ).


ਵਿ- ਗੋਪਾਲਕ. ਗਊ ਚਾਰਨ ਵਾਲਾ। ੨. ਸੰਗ੍ਯਾ- ਜਗਤਨਾਥ ਕਰਤਾਰ, ਜੋ ਸਾਰੀ ਗੋ (ਪ੍ਰਿਥਿਵੀ) ਦੀ ਪਾਲਨਾ ਕਰਦਾ ਹੈ. "ਘਟਿ ਘਟਿ ਰਾਮ ਰਵਿਓ ਗੁਪਲਾਕ." (ਕਾਨ ਮਃ ੪) ੨. ਕ੍ਰਿਸਨਦੇਵ.


ਵਿ- ਗੋਪਾਲਕ. ਗਵਾਲਾ। ਸੰਗ੍ਯਾ- ਕ੍ਰਿਸਨ ਜੀ। ੩. ਜਗਤਨਾਥ ਵਾਹਿਗੁਰੂ ਦੇਖੋ, ਗੋ। ੪. ਗੁਲੇਰ ਦਾ ਰਾਜਾ, ਜੋ ਭੀਮਚੰਦ ਕਹਲੂਰੀਏ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਦੇ ਜੰਗ ਵਿੱਚ ਲੜਿਆ. ਦੇਖੋ, ਵਿਚਿਤ੍ਰਨਾਟਕ। ੫. ਦੇਖੋ, ਚੌਪਈ ਦਾ ਰੂਪ ੨.


ਸ੍ਰੀ ਗੁਰੂ ਅਰਜਨ ਦੇਵ ਦਾ ਇੱਕ ਸਿੱਖ, ਜੋ ਵਿਦ੍ਵਾਨ ਅਤੇ ਵਿਚਾਰਵਾਨ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਬਹੁਤ ਸੇਵਾ ਕੀਤੀ ਅਤੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. ਇੱਕ ਵਾਰ ਸ੍ਰੀ ਹਰਿਗੋਬਿੰਦਪੁਰ ਦੇ ਮਕਾਮ ਛੀਵੇਂ ਸਤਿਗੁਰੂ ਨੇ ਇਸ ਤੋਂ ਜਪੁ ਸਾਹਿਬ ਦਾ ਸ਼ੁੱਧ ਪਾਠ ਸੁਣਕੇ ਕ਼ੀਮਤੀ ਘੋੜਾ ਅਤੇ ਖਿਲਤ ਬਖ਼ਸ਼ਿਆ ਸੀ ਅਤੇ ਫ਼ਰਮਾਇਆ ਸੀ ਕਿ ਜੇ ਕਿਤੇ ਨਿਸਕਾਮ ਹੋ ਕੇ ਸਾਰਾ ਪਾਠ ਸਮਾਪਤ ਕਰਦਾ, ਤਦ ਗੁਰੁਤਾ ਪ੍ਰਾਪਤ ਕਰ ਲੈਣੀ ਸੀ। ੨. ਗੁਪਾਲ ਦਾ ਸੰਬੋਧਨ. ਹੇ ਗੋਪਾਲ! "ਤੁਮਰੀ ਓਟ ਗੁਪਾਲਾ ਜੀਉ." (ਮਾਝ ਮਃ ੫)


ਸੰਗ੍ਯਾ- ਗੋਪੀ. ਗਵਾਲਨ. ਗੋਪ ਦੀ ਇਸਤ੍ਰੀ। ੨. ਦੇਖੋ, ਗੋਪੀਆ.


ਫ਼ਾ. [گُفت] ਵਿ- ਆਖਿਆ.