ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پراگندہ] ਵਿ- ਛਿੰਨ ਭਿੰਨ. ਖੇਰੂਖੇਰੂ. ਖਿੰਡਿਆ ਹੋਇਆ.


ਸੰ. प्राज्ञ. ਵਿ- ਬਹੁਤ ਜਾਣਨ ਵਾਲਾ, ਗਿਆਨੀ. ਵਿਦ੍ਵਾਨ. ਪੰਡਿਤ। ੨. ਸੰਗ੍ਯਾ- ਸੰਸਕ੍ਰਿਤ ਦੀ ਇੱਕ ਪਰੀਖ੍ਯਾ (ਇਮਤਹਾਨ). ੩. ਜੀਵਾਤਮਾ। ੪. ਕਲਕੀ ਅਵਤਾਰ ਦਾ ਵਡਾ ਭਾਈ। ੫. ਸੁਖੁਪਤਿ ਅਵਸਥਾ ਦਾ ਅਭਿਮਾਨੀ ਜੀਵਾਤਮਾ.


ਦੇਖੋ, ਪ੍ਰਾਚੀ.


ਸੰ. ਪ੍ਰਾਯਸ਼੍ਚਿੱਤ. ਸੰਗ੍ਯਾ- ਪਾਪ ਦੂਰ ਕਰਨ ਲਈ ਕੀਤਾ ਕਰਮ. ਪ੍ਰਾਯ. (ਤਪ) ਚਿੱਤ (ਨਿਸ਼੍ਚਯ). ਤਪ ਅਤੇ ਨਿਸ਼੍ਚਯ ਨਾਲ ਕੀਤਾ ਕਰਮ ਪ੍ਰਾਯਸ਼੍ਚਿੱਤ ਹੈ। ੨. ਗੁਰਬਾਣੀ ਵਿੱਚ ਪਾਪ (ਦੋਸ) ਲਈ ਭੀ ਪਰਾਛਤ ਸ਼ਬਦ ਆਉਂਦਾ ਹੈ. ਉਹ ਕਰਮ. ਜਿਸ ਲਈ ਪ੍ਰਾਯਸ਼੍ਚਿੱਤ ਕੀਤਾ ਜਾਵੇ. "ਸਗਲ ਪਰਾਛਤ ਲਾਥੇ." (ਸੋਰ ਮਃ ੫)


ਸੰਗ੍ਯਾ- ਹਾਰ. ਸ਼ਿਕਸ੍ਤ.


ਪਰਲੇ ਢਾਹੇ. ਪਰਲੇ ਪਾਸੇ. ਪਾਰ. "ਭਉ ਦੁਤਰੁ ਤਾਰਿ ਪਰਾਢੇ." (ਗਉ ਮਃ ੪) ਦੁਸ੍ਤਰ ਭਵਸਾਗਰ ਤੋਂ ਤਾਰਕੇ ਦੂਜੇ ਢਾਹੇ ਪਹੁਚਾ ਦਿੱਤੇ.


ਦੇਖੋ, ਪਿਰਾਣਿ ਅਤੇ ਪਿਰਾਣੁ। ੨. ਦੇਖੋ, ਪ੍ਰਾਣ.