ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲੋਨ.


ਸੰ. ਸੰਗ੍ਯਾ- ਛਿਪਣਾ. ਅਦਰਸ਼ਨ। ੨. ਵਿਨਾਸ਼। ੩. ਛੇਦਨ। ੪. ਹਾਨੀ. ਨੁਕਸਾਨ.


ਜੋ ਇਸਤ੍ਰੀਆਂ ਦੇ ਰੂਪ ਗਰਵ ਨੂੰ ਲੋਪ ਕਰ ਦੇਵੇ, ਅਜੇਹੀ ਅਗਸ੍ਤ੍ਯ ਦੀ ਇਸਤ੍ਰੀ. ਪੁਰਾਣਕਥਾ ਹੈ ਕਿ ਅਗਸ੍ਤ੍ਯ ਨੇ ਜੀਵਾਂ ਦੀ ਸੁੰਦਰਤਾ ਦਾ ਸਾਰ ਲੈਕੇ ਇੱਕ ਇਸਤ੍ਰੀ ਰਚੀ, ਜੋ ਪਾਲਨ ਲਈ ਵਿਦਰਭ ਦੇ ਰਾਜਾ ਪਾਸ ਰੱਖੀ ਅਰ ਉਸ ਦੇ ਜੁਆਨ ਹੋਣ ਪੁਰ ਉਸ ਨਾਲ ਵਿਆਹ ਕੀਤਾ.


ਸੰਗ੍ਯਾ- ਇੱਕ ਕਲਪਿਤ ਅੰਜਨ, ਜਿਸ ਦੇ ਨੇਤ੍ਰਾਂ ਵਿੱਚ ਪਾਉਣ ਤੋਂ ਲੋਪ ਹੋਜਾਈਦਾ ਹੈ. ਲੋਪਾਂਜਨ ਪਾਉਂਣ ਵਾਲਾ ਆਪ ਸਭ ਨੂੰ ਦੇਖਦਾ ਹੈ, ਪਰ ਹੋਰ ਉਸ ਨੂੰ ਨਹੀਂ ਦੇਖ ਸਕਦੇ. "ਲੋਪਾਂਜਨ ਦ੍ਰਿਗ ਦੈ ਚਲੀ." (ਨੰਦਦਾਸ) ਦੇਖੋ, ਲੋਕਾਂਜਨ ਅਤੇ ਲੋਕੰਜਨ.


ਜਿਲਾ ਫਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘ ਵਾਲੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਜਿੱਤਵਾਲ ਤੋਂ ਦਸ ਮੀਲ ਦੱਖਣ ਹੈ. ਇਸ ਪਿੰਡ ਤੋਂ ਦੱਖਣ ਪੂਰਵ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨੇ ਮਧੇਹ ਤੋਂ ਇੱਥੇ ਚਰਣ ਪਾਏ ਹਨ. ਇਸ ਗੁਰਦ੍ਵਾਰੇ ਨੂੰ "ਗੁਰੂਸਰ" ਭੀ ਆਖਦੇ ਹਨ. ਦਰਬਾਰ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਪੁਜਾਰੀ ਨਿਰਮਲਾ ਸਿੰਘ ਹੈ. ਇਸ ਗੁਰਦ੍ਵਾਰੇ ਨਾਲ ੧੨੦ ਘੁਮਾਉਂ ਦੇ ਕਰੀਬ ਜ਼ਮੀਨ ਕਈ ਪਿੰਡਾਂ ਵਿੱਚ ਮਹਾਰਾਜਾ ਰਣਜੀਤਸਿੰਘ ਦੇ ਸਮੇਂ ਦੀ ਹੈ.