nan
nan
ਫ਼ਾ. [گُفتگوُ] ਸੰਗ੍ਯਾ- ਵਾਰਤਾਲਾਪ. ਬਾਤਚੀਤ. ਗੱਲਬਾਤ.
ਫ਼ਾ. [گُفتن] ਕ੍ਰਿ- ਕਹਿਣਾ. ਕਥਨ. ਬਿਆਨ ਕਰਨਾ.
ਫ਼ਾ. [گُفتم] ਮੈਂ ਆਖਿਆ. ਮੈਂ ਕਥਨ ਕੀਤਾ। ੨. ਮੈ ਆਖਦਾ ਹਾਂ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧)
ਫ਼ਾ. [گُفتار] ਸੰਗ੍ਯਾ- ਕਥਨ ਕਰਨ ਦੀ ਕ੍ਰਿਯਾ. ਬਿਆਨ.
nan
ਸੰਗ੍ਯਾ- ਗੋਪੀਆ. ਦੇਖੋ, ਗੋਫਨ. "ਮੁਦਗਰ ਗੁਫਨ ਗੁਰਜ ਗੋਲਾਲੇ." (ਪਾਰਸਾਵ)
ਸੰ. ਗੁਹਾ. ਸੰਗ੍ਯਾ- ਕੰਦਰਾ। ੨. ਭੌਰਾ. ਤਹਖ਼ਾਨਾ "ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ." (ਮਾਰੂ ਕਬੀਰ) ੩. ਭਾਵ- ਅੰਤਹਕਰਣ. "ਇਸ ਗੁਫਾ ਮਹਿ ਅਖੁਟ ਭੰਡਾਰਾ." (ਮਾਝ ਅਃ ਮਃ ੩) ੪. ਦੇਹ. ਸ਼ਰੀਰ. "ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ." (ਅਨੰਦੁ)