ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਕਿਸੇ ਧਾਤੁ ਪੱਥਰ ਆਦਿ ਦੀ ਦੇਵਮੂਰਤਿ ਬਣਾਕੇ ਉਸ ਵਿੱਚ ਮੰਤ੍ਰਾਂ ਨਾਲ ਪ੍ਰਾਣ ਆਰੋਪਣ ਕਰਨ ਦੀ ਕ੍ਰਿਯਾ. ਪ੍ਰਾਣ ਪ੍ਰਤਿਸ੍ਠਾ ਪਿੱਛੋਂ ਹੀ ਮੂਰਤਿ ਪੂਜਾ ਯੋਗ੍ਯ ਸਮਝੀ ਜਾਂਦੀ ਹੈ.


ਦੇਖੋ, ਜੈਦ ਪਰਾਣਾ ਅਤੇ ਪਿਰਾਣਾ.


ਸੰਗ੍ਯਾ- ਪ੍ਰਾਣੀ. ਪ੍ਰਾਣਧਾਰੀ ਜੀਵ. "ਪੂਰੇ ਗੁਰ ਕੀ ਸੁਮਤਿ ਪਰਾਣੀ." (ਗਉ ਮਃ ੫) ੨. ਪਰਿਗ੍ਯਾਤ ਹੋਈ. ਪਰਿ- ਜਾਣੀ। ੩. ਪਸ਼ੂ ਪ੍ਰੇਰਣ ਲਈ ਜਿਸ ਸੋਟੀ ਦੇ ਸਿਰ ਪੁਰ ਲੋਹੇ ਦੀ ਅਣੀ ਲੱਗੀ ਹੋਵੇ. ਆਰਦਾਰ ਸੋਟੀ.


ਸੰਗ੍ਯਾ- ਪਾਤ੍ਰ ਸ਼ਬਦ ਦਾ ਰੂਪਾਂਤਰ. ਚੌੜਾ ਚਪੇਤਲਾ ਬਰਤਨ. ਵਿਸ਼ੇਸ ਕਰਕੇ ਇਹ ਆਟਾ ਗੁੰਨ੍ਹਣ ਦੇ ਕੰਮ ਆਉਂਦਾ ਹੈ। ੨. ਦੇਖੋ, ਪਰੈ ਪਰਾਤਿ। ੩. ਪ੍ਰਾਤ (प्रातर्) ਸਵੇਰਾ. ਪ੍ਰਭਾਤ। ੪. ਪਲਾਤ. ਪਲਾਯਨ ਹੁੰਦਾ. ਨਠਦਾ. "ਮਹਾਕਾਲ ਪਿਖ ਦੈਤ ਪਰਾਤ." (ਸਲੋਹ)


ਦੇਖੋ, ਪਰਾਤਾ.


ਸੰ. परात्मन. ਸੰਗ੍ਯਾ- ਪਰਮਾਤਮਾ. ਪਾਰਬ੍ਰਹਮ. "ਆਤਮੁ ਚੀਨਿ ਪਰਾਤਮੁ ਚੀਨਹੁ." (ਮਾਰੂ ਸੋਲਹੇ ਮਃ ੧) "ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ਆਤਮਾ ਜੀਵ. ਪਰਾਤਮਾ ਬ੍ਰਹਮ.


ਵਿ- ਪਰਿ- ਰਤ. ਅਤ੍ਯੰਤ ਪ੍ਰੀਤਿਵਾਨ ਹੋਇਆ. "ਨਾਨਕ ਗੁਰਚਰਣਿ ਪਰਾਤਾ." (ਸ੍ਰੀ ਅਃ ਮਃ ੫) ੨. ਲਾਲਚ ਵਿੱਚ ਫਸਿਆ. "ਜਿਉ ਕੁੰਡੀ ਮੀਨ ਪਰਾਤਾ." (ਮਾਰੂ ਸੋਲਹੇ ਮਃ ੧)


ਕ੍ਰਿ. ਵਿ- ਪ੍ਰਾਤਃ ਸਵੇਰੇ. ਤੜਕੇ। ੨. ਪ੍ਰੀਤਿ ਸੇ. ਪ੍ਰੇਮ ਕਰਕੇ. "ਛਡਾਇਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ." (ਧਨਾ ਮਃ ੫)


ਵਿ- ਪਰਿ- ਰਤ ਹੋਈ. ਪ੍ਰੇਮਵਾਨ ਹੋਈ. "ਗੁਰੁ ਪੂਰੇ ਕੀ ਓਟ ਪਰਾਤੀ." (ਮਾਰੂ ਸੋਲਹੇ ਮਃ ੧) ੨. ਪੜਤੀ. ਪੈਂਦੀ.