ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ.


ਸੰਗ੍ਯਾ- ਤਰਕ. ਹੁੱਜਤ। ੨. ਵ੍ਯ- ਭੂਤਕਾਲ ਬੋਧਕ. "ਅੰਬਰ ਚਹੀਯਤ ਹੁਤ ਗਿਰ੍ਯੋ." (ਪੰਪ੍ਰ) ਗਿਰਿਆ ਚਾਹੀਦਾ ਸੀ। ੩. ਵਰਤਮਾਨ ਕਾਲ ਬੋਧਕ. "ਆਦਿ ਮੱਧ ਅਰ ਅੰਤ ਹੁਤੇ, ਹੁਤਹੈ ਪੁਨ ਹੋਨਮ." (ਭਾਗੁ ਕ) ੪. ਸੰ. ਵਿ- ਹਵਨ ਕੀਤਾ ਹੋਇਆ। ੫. ਸੰਗ੍ਯਾ- ਹੋਮ.


ਸੰ. ਹੁਤਭੁਕ੍‌. ਆਹੁਤੀ ਖਾਣ ਵਾਲਾ ਅਗਨਿ. ਜਿਸ ਵਿੱਚ ਹੁਤ (ਹੋਮ) ਕਰੀਏ.