ਪ੍ਰੇਮ ਨਾਲ ਧਾਰਣ ਕੀਤੇ. "ਤਿਨ ਸਾਧੂਚਰਣ ਲੈ ਰਿਦੈ ਪਰਾਤੇ." (ਮਾਰੂ ਸੋਲਹੇ ਮਃ ੫) ੨. ਪਰਤੇ. ਪੜਤੇ. ਪੈਂਦੇ. "ਤੇ ਤੇ ਪਾਰਿ ਪਰਾਤੇ." (ਗਉ ਮਃ ੫)
ਦੇਖੋ, ਪਰਾਤਾ. "ਨਾਨਕ ਗੁਰਸਬਦਿ ਪਰਾਤੋ." (ਗਉ ਮਃ ੫)
ਸੰਗ੍ਯਾ- ਅਪਰਾਧ. ਦੋਸੀ. ਗੁਨਾਹ. "ਕੋਟਿ ਪਰਾਧ ਮਿਟੈ ਤੇਰੀ ਸੇਵਾ." (ਦੇਵ ਮਃ ੫)
ਵਿ ਅਪਰਾਧੀ (अपराधिन ) ਦੋਸੀ. ਗੁਨਹਗਾਰ. "ਕੋਟਿ ਪਰਾਧੀ ਤਰਿਆ ਰੇ." (ਸੋਰ ਮਃ ੫)
ਵਿ- ਪਰਵਸ਼. ਜੋ ਦੂਸਰੇ ਦੇ ਅਧੀਨ ਹੈ.
nan
ਦੇਖੋ, ਪ੍ਰਾਣ। ੨. ਘੀ. ਘ੍ਰਿਤ. "ਅਗਨਿ ਮਾਹਿ ਹੋਮਤ ਪਰਾਨ." (ਸੁਖਮਨੀ) ੩. ਪ੍ਰਾਣੀ. ਜੀਵ. "ਨਿਰਭਉ ਭਏ ਪਰਾਨ." (ਆਸਾ ਛੰਤ ਮਃ ੫) ੪. ਪੜਾ. ਪਿਆ. "ਜਿਨਿ ਜਪਿਆ ਤੇ ਪਾਰਿ ਪਰਾਨ." (ਪ੍ਰਭਾ ਪੜਤਾਲ ਮਃ ੪) ੫. ਦੇਖੋ, ਪ੍ਰਯਾਣ। ੬. ਦੇਖੋ, ਪਰਾੱਨ। ੭. ਦੇਖੋ, ਪਰਾਨੈ.
ਸੰਗ੍ਯਾ- परान्न. ਪਰਾਇਆ ਅੰਨ.
ਦੇਖੋ, ਪਰਾਨਿਹਾਂ। ੨. ਦੇਖੋ, ਪ੍ਰਾਣਹਾ.
ਪੜਤਾ ਹੈ. ਪੈਂਦਾ ਹੈ. "ਜੋ ਸੁਨੈ ਸੋ ਪਾਰਿ ਪਰਾਨਥ." (ਮਾਰੂ ਮਃ ੫)
ਸੰਗ੍ਯਾ- ਪ੍ਰਾਣਪਤਿ. ਆਤਮਾ। ੨. ਕਰਤਾਰ. ਵਾਹਗੁਰੂ.
ਪਲਾਯਨ ਹੋਇਆ. ਨੱਠਿਆ. "ਦੁਖ ਦੂਰਿ ਪਰਾਨਾ." (ਮਾਝ ਮਃ ੫) ਦੂਰ ਜਾਪਿਆ। ੨. ਪੜਾ. ਪੈਗਿਆ. "ਸੁਆਮੀ ਸਿਮਰਤ ਪਾਰਿ ਪਰਾਨਾ." (ਧਨਾ ਮਃ ੫) ੩. ਪ੍ਰਯਾਣ. ਯਾਤ੍ਰਾ. "ਆਸ ਅੰਦੇਸਾ ਬੰਧਿ ਪਰਾਨਾ। ਮਹਲ ਨ ਪਾਵੈ ਫਿਰਤ ਬਿਗਾਨਾ." (ਸੂਹੀ ਅਃ ਮਃ ੫) ਆਸਾ ਅਤੇ ਅੰਦੇਸ਼ਾ ਜੀਵਨ ਦੀ ਪਰਮਾਰਥ ਯਾਤ੍ਰਾ ਵਿੱਚ ਪ੍ਰਤਿਬੰਧ (ਰੋਕ) ਹੈ। ੪. ਪਾਰੀ- ਯਾਨ. ਪਾਰੀ (ਸਮੁੰਦਰ) ਤਰਣ ਦੀ ਯਾਨ (ਸਵਾਰੀ), ਜਹਾਜ, "ਹਰਿ ਹਰਿ ਤਾਰਿ ਪਰਾਨਾ." (ਗੂਜ ਮਃ ੫)