ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਲੀਚਾ.


ਫ਼ਾ. [کلید] ਸੰਗ੍ਯਾ- ਕੁੰਜੀ. ਚਾਬੀ. ਤਾਲੀ.


ਸੰਗ੍ਯਾ- ਮਤੀਰਾ. ਕਲਿੰਗ. ਤਰਬੂਜ਼ ਹਿੰਦਵਾਣਾ. "ਖਰਬੂਜਾ ਔ ਕਲੀਦਾ ਸਜਲ ਬਿਕਾਰੀਐ. (ਭਾਗੁ ਕ)


ਅ਼. [کلیم] ਵਿ- ਕਲਾਮ ਕਰਨ ਵਾਲਾ. ਵਕਤਾ. ਕਹਿਣ ਵਾਲਾ. "ਕਿ ਸਰਬੰ ਕਲੀਮੈ." (ਜਾਪੁ) ਸਰਵਵਕਤਾ ਹੈ। ੨. ਅ਼. [اِقلیم] ਇਕ਼ਲੀਮ. ਦੇਸ਼. ਪ੍ਰਿਥਿਵੀ ਦਾ ਖੰਡ. ਦੇਖੋ, ਅੰ Clime. "ਜਾਹਰ ਕਲੀਮ ਹਫ਼ਤਜ਼." (ਰਾਮਾਵ) ਸੱਤ ਵਲਾਇਤਾਂ ਤੋਂ ਜਾਹਿਰ ਹੈ. ਦੇਖੋ, ਹਫਤ ਇਕਲੀਮ.


ਅ਼. [قلیہ] ਸੰਗ੍ਯਾ- ਤਵੇ ਉੱਪਰ ਪਕਾਇਆ ਹੋਇਆ ਮਾਸ। ੨. ਭਾਵ- ਕੀਮਾ ਕਰਕੇ. ਭੁੰਨਿਆਂ ਮਾਸ.