ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਾਇਆ.


ਸੰਗ੍ਯਾ- ਪਰਲਾ ਪਾਰ. ਉਰਾਰ ਦੇ ਵਿਰੁੱਧ। ੨. ਗੁਜ਼ਰਿਆ ਹੋਇਆ ਸਾਲ. ਪਰ- ਸਾਲ, ਦੇਖੋ, ਪਰਾਰਿ। ੩. ਦੇਖੋ, ਪਰਾਲ। ੪. ਦੇਖੋ, ਪਾਯਦਾਰ.


ਸੰਗ੍ਯਾ- ਪਰ- ਅਰ੍‍ਥ. ਦੂਜੇ ਦਾ ਕੰਮ. ਦੂਸਰੇ ਦਾ ਉਪਕਾਰ। ੨. ਵਿ- ਪਰ- ਨਿਮਿੱਤ. ਜੋ ਦੂਸਰੇ ਵਾਸਤੇ ਹੋਵੇ.


ਸੰ. परार्द्घ. ਸੰਗ੍ਯਾ- ਬ੍ਰਹਮਾ ਦੀ ਉਮਰ ਦਾ ਅੱਧਾ ਕਾਲ। ੨. ਇੱਕ ਗਿਣਤੀ ੧੦੦੦੦੦੦੦੦੦੦੦੦੦੦੦੦੦ ਏਕੇ ਉੱਪਰ ਸਤਾਰਾਂ ਬਿੰਦੀਆਂ। ੩. ਚੰਨਨ। ੪. ਕੇਸਰ.


ਵਿ- ਪਰਾਲੀ (ਧਾਨਾਂ ਦੇ ਫੂਸ) ਦਾ. "ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ." (ਆਸਾ ਕਬੀਰ) ਕਿਸੇ ਦੇ ਸੜੀ ਹੋਈ ਗੋਦੜੀ ਭੀ ਨਹੀਂ, ਕਿਸੇ ਦਾ ਘਰ ਪਰਾਲੀ ਦਾ ਹੈ. ਅਰਥਾਤ ਫੂਸ ਦੀ ਝੁੱਗੀ ਵਿੱਚ ਰਹਿਂਦਾ ਹੈ. ਦੇਖੋ, ਪਰਾਲ.


ਸੰ. ਵ੍ਯ- ਵੀਤੇ ਹੋਏ ਤੀਜੇ ਸਾਲ ਵਿੱਚ. ਪਰ ਸੰਵਤ ਤੋਂ ਪਿਛਲੇ ਵਰ੍ਹੇ ਵਿੱਚ.


ਕ੍ਰਿ. ਵਿ- ਪਰਲੇ ਪਾਸੇ. ਪਰੇ. ਦੂਰ. "ਤਜ ਸਾਕਤ ਪਰੇ ਪਰਾਰੇ." (ਨਟ ਅਃ ਮਃ ੪) ੨. ਪਰੇ ਤੋਂ ਪਰੇ. ਭਾਵ- ਅਤ੍ਯੰਤ ਪਰੇ.


ਸੰ. ਪਲਾਲ. ਸੰਗ੍ਯਾ- ਧਾਨਾਂ ਦਾ ਫੂਸ. ਪਰਾਲੀ। ੨. ਭਾਵ- ਫਲ ਰਹਿਤ. ਅਸਾਰ. "ਛੋਡਿ- ਜਾਹਿ ਸੇ ਕਰਹਿ ਪਰਾਲ." (ਧਨਾ ਮਃ ੫)


ਸੰ. ਪ੍ਰਾਰਬਧ. ਸੰਗ੍ਯਾ- ਦੇਹ ਦੇ ਆਰੰਭ ਕਰਨ ਵਾਲਾ ਕਰਮ. ਜਿਸ ਕਰਮ ਦ੍ਵਾਰਾ ਦੇਹ ਦੀ ਪ੍ਰਾਪਤੀ ਹੋਈ ਹੈ.