ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

विज्ञान्. ਸੰਗ੍ਯਾ- ਪੂਰਾ ਗਿਆਨ। ੨. ਆਤਮਗਿਆਨ.


ਦੇਖੋ, ਪੰਚ ਕੋਸ਼.


विज्ञापन्. ਸੰਗ੍ਯਾ- ਜਤਾਉਣਾ. ਗਿਆਨ ਕਰਾਉਣਾ। ੨. ਸਿਖ੍ਯਾ ਦੇਣਾ। ੩. ਇੱਤਿਲਾ. ਨੋਟਿਸ। ੪. ਇਸ਼ਤਹਾਰ.


ਵਿਕੁੰਚਨ (विकुञ्चन) ਹੋਣਾ. ਸੁਕੜਨਾ. ਸੁੰਗੜਨਾ। ੨. ਮੁਰਝਾਉਣਾ। ੩. ਖਿੰਨਮਨ ਹੋਣਾ. "ਫਿਕਾ ਬੋਲਿ ਵਿਗੁਚਣਾ." (ਸ੍ਰੀ ਮਃ ੧) "ਬਾਹਰਿ ਢੂੰਢਿ ਵਿਗੁਚੀਐ." (ਸ੍ਰੀ ਅਃ ਮਃ ੧)


ਵਿ- ਬਿਨਾ ਗੁਣ। ੨. ਦੇਖੋ, ਨਿਰਗੁਣ.


ਦੇਖੋ, ਬਿਗੂਤਾ. "ਨਾਮੁ ਵਿਸਾਰਿ ਅੰਤਿ ਵਿਗੁਤਾ." (ਮਾਝ ਅਃ ਮਃ ੩) "ਦਯਿ ਵਿਗੋਏ ਫਿਰਹਿ ਵਿਗੁਤੇ." (ਮਃ ੧. ਵਾਰ ਮਾਝ)