ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. दुष्कृति- ਦੁਸ੍ਕ੍ਰਿਤਿ. ਸੰਗ੍ਯਾ- ਬੁਰਾ ਕਰਮ. ਕੁਕਰਮ. "ਤਜ ਸਕਲ ਦੁਹਕ੍ਰਿਤ ਦੁਰਮਤੀ." (ਗੂਜ ਜੈਦੇਵ)


ਸੰ. ਦੁਸ਼੍ਚਰਿਤ. ਸੰਗ੍ਯਾ- ਦੁਰਾਚਾਰ. ਬਦਚਲਨੀ। ੨. ਵਿ- ਬਦਚਲਨ. ਦੁਰਾਚਾਰੀ.


ਵਿ- ਦੁਸ਼੍ਚਰਿਤਾ. ਬੁਰੇ ਆਚਾਰਵਾਲੀ. ਖੋਟੇ ਚਲਨ ਵਾਲੀ. ਦੁਰਾਚਾਰੀ. ਬਦਚਲਨ. "ਦੁਹਚਾਰਣਿ ਬਦਨਾਉ." (ਵਾਰ ਸੋਰ ਮਃ ੩) ਦੁਹਚਾਰਣੀ ਕਹੀਐ ਨਿਤ ਹੋਇ ਖੁਆਰ. (ਮਲਾ ਅਃ ਮਃ ੩) "ਤੇ ਨਰ ਭਾਗ ਹੀਨ ਦੁਹਚਾਰੀ." (ਬਿਲਾ ਮਃ ੪) "ਹਮ ਮੈਲੁ ਭਰੇ ਦੁਹਚਾਰੀਆ." (ਸੂਹੀ ਮਃ ੪)


ਦੇਖੋ, ਦੋਹਨ.