ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

coriander plant and seed, Coriandrum stivum
same as ਧਣਖ , bow
ਸੰਗ੍ਯਾ- ਕਿਸੀ ਭਾਰੀ ਵਸ੍‍ਤੁ ਦੇ ਡਿਗਣ ਦਾ ਸ਼ਬਦ. ਧਪਕ। ੨. ਥੱਪੜ. ਧੱਫਾ। ੩. ਦੇਖੋ, ਧਾਪ.
ਸੰਗ੍ਯਾ- ਧਾਵਾ. ਦੌੜ। ੨. ਹੁੱਟ. ਹਵਾ ਬੰਦ ਹੋਣ ਤੋਂ ਹੋਇਆ ਹੁੰਮ੍ਹ. "ਖੂਲੇ ਕਪਟ ਧਪਟ ਬੁਝਿ ਤ੍ਰਿਸਨਾ." (ਕੇਦਾ ਮਃ ੫) ਭਰਮ ਦੇ ਕਿਵਾੜ ਖੁਲ੍ਹ ਗਏ ਅਤੇ ਤ੍ਰਿਸਨਾ ਦਾ ਹੁੱਟ ਮਿਟ ਗਿਆ.
ਸੰਗ੍ਯਾ- ਧਪ ਸ਼ਬਦ ਹੋਵੇ ਜਿਸ ਦੇ ਲੱਗਣ ਤੋਂ. ਤਮਾਚਾ. ਲਫੇੜਾ. ਲੱਪੜ.