ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [مشعرہ] ਸ਼ਿਅ਼ਰ (ਛੰਦ) ਪੜ੍ਹਨ ਦੀ ਸਭਾ. ਕਵਿਸਮਾਜ.
ਅ਼. [مِسواک] ਮਿਸਵਾਕ. ਸੰਗ੍ਯਾ- ਸੌਕ (ਮਲਣ) ਦੀ ਵਸ੍ਤੂ, ਜਿਸ ਨਾਲ ਘਸਾਈਏ. ਦਾਤਣ. ਦੰਤਧਾਵਨ.
ਸੰ. ਮਸਿਧਾਨੀ. ਸੰਗ੍ਯਾ- ਮਸਿ (ਸਿਆਹੀ) ਰੱਖਣ ਦਾ ਪਾਤ੍ਰ. ਦਵਾਤ. "ਕਰਣੀ ਕਾਗਦੁ ਮਨੁ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ." (ਮਾਰੂ ਮਃ ੧) "ਕਲਮ ਜਲਉ ਸਣੁ ਮਸਵਾਣੀਐ." (ਮਃ ੩. ਵਾਰ ਸ੍ਰੀ) "ਬਿਰਹਿ ਅਗਨਿ ਮਸਵਾਨੀ ਮਾਸ ਕ੍ਰਿਸਨ ਹਨਐ." (ਭਾਗੁ ਕ) ਦਤਾਵ ਦੀ ਸੂਫ ਦਾ ਸਿਆਹ ਰੰਗ, ਵਿਰਹਿਅਗਨਿ ਦੇ ਤਾਪ ਨਾਲ ਹੋਇਆ ਹੈ.
burning corpse; cremation ground; ashes of the cremated corpse
ਸੰਗ੍ਯਾ- ਮਹੁਕਾ. Wart। ੨. ਦੇਖੋ, ਮੱਸਾ ਰੰਘੜ। ੩. ਮਿੱਟੀ ਦਾ ਉਹ ਚੱਪਣ, ਜੋ ਦੀਵੇ ਦੀ ਲੋ ਤੋਂ ਪੈਦਾ ਹੋਈ ਮਸਿ (ਸਿਆਹੀ) ਨੂੰ ਗ੍ਰਹਣ ਕਰਦਾ ਹੈ. ਜਦ ਕੱਜਲ ਬਹੁਤ ਲਗ ਜਾਂਦਾ ਹੈ ਤਾਂ ਮੱਸੇ ਤੋਂ ਉਤਾਰ ਲਈਦਾ ਹੈ.