ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
admirer, lover, amorist, gallant; adjective amorous; lover of beauty, music, dance, etc., pleasure-loving; libertine
ਸੰਗ੍ਯਾ- ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. "ਸੂਤਕ ਪਵੈ ਰਸੋਇ."(ਵਾਰ ਆਸਾ) "ਉਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ੨. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ.
ਰਸ ਪਕਾਉਣ ਵਾਲਾ, ਲਾਂਗਰੀ. ਸੂਪਕਾਰ.
ਸੰ. रसोद्भृत. ਰਸੋਦ੍ਭੂਤ. ਇੱਕ ਪਹਾੜੀ ਝਾੜੀ "ਦਾਰੁਹਲਦੀ" (ਦਾਰੁਹਰਿਦ੍ਰਾ) ਅਤੇ ਉਸ ਦੀ ਜੜ ਦਾ ਕਾੜ੍ਹਕੇ ਬਣਾਇਆ ਰਸ. ਜੋ ਅਨੇਕ ਲੇਪ ਅਤੇ ਖਾਣ ਲਈ ਵੈਦ ਦਿੰਦੇ ਹਨ. ਇਹ ਲਹੂ ਸਾਫ ਕਰਨ ਵਾਲੀ ਅਤੇ ਦ੍ਰਾਵਕ ਔਖਧ ਹੈ. Berberis Lycium ਸੰਸਕ੍ਰਿਤ ਵਿੱਚ ਇਸ ਦੇ ਨਾਮ ਰਸਜ ਅਤੇ ਰਸਾਂਜਨ ਭੀ ਹਨ.
ਸੰ. ਵਿ- ਰਸ ਲੈਣ ਯੋਗ੍ਯ. ਚੱਖਣ ਲਾਇਕ਼। ੨. ਸੰਗ੍ਯਾ- ਰਸ ਤੋਂ ਪੈਦਾ ਹੋਇਆ ਰੁਧਿਰ. ਲਹੂ.
ਰਸ ਸ਼ਹਿਤ ਹੋਇਆ. "ਗ੍ਯਾਨਰਸ ਰਸ੍ਯਉ. ਹੀਅਉ." (ਸਵੈਯੇ ਮਃ ੪. ਕੇ)