ਸੰਗ੍ਯਾ- ਗੁਰੁਕਥਾ। ੨. ਸਾਕ੍ਸ਼ੀ ਰੂਪ ਸਤਿਗੁਰੂ। ੩. ਗੁਰਸਿਖ੍ਯਾ. "ਗੁਰਸਾਖੀ ਜੋਤਿ ਜਗਾਇ ਦੀਵਾ ਬਾਲਿਆ." (ਵਾਰ ਮਲਾ ਮਃ ੧) ੪. ਕ੍ਰਿ. ਵਿ- ਗੁਰੂ ਦੀ ਸਿਖ੍ਯਾ ਦ੍ਵਾਰਾ. "ਗੁਰਸਾਖੀ ਮਿਟਿਆ ਅੰਧਿਆਰਾ." (ਮਾਝ ਅਃ ਮਃ ੩)
nan
nan
nan
ਸੰਗ੍ਯਾ- ਗੁਰੂ ਨਾਨਕ ਦੇਵ ਦਾ ਅਨੁਗਾਮੀ. ਗੁਰੂ ਨਾਨਕ ਸ੍ਵਾਮੀ ਦੇ ਧਰਮ ਨੂੰ ਧਾਰਣ ਵਾਲਾ. "ਗੁਰਸਿਖ ਮੀਤ! ਚਲਹੁ ਗੁਰਚਾਲੀ." (ਧਨਾ ਮਃ ੪) "ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ." (ਸੂਹੀ ਮਃ ੫. ਗੁਣਵੰਤੀ)#ਗੁਰੂ ਹੀ ਉਚਾਰੈ ਪ੍ਰੀਤਿ ਗੁਰੂ ਕੀ ਸੁਧਾਰੈ ਰੀਤਿ#ਗੁਰੂ ਕੀ ਪ੍ਰਤੀਤਿ ਜਾਂਕੋ ਭੂਤ ਔ ਭਵਿੱਖ ਹੈ,#ਗੁਰੂ ਹੀ ਕੀ ਕੀਜੈ ਸੇਵ ਗੁਰੂ ਹੀ ਕੋ ਦੀਜੈ ਭੇਵ#ਗੁਰੂ ਹੀ ਕੋ ਪੂਜੈ ਦੇਵ ਊਚੋ ਏਵ ਪਿੱਖ ਹੈ,#ਗੁਰੂਪੰਥ ਹੀ ਕੋ ਦਾਨੀ ਗੁਰੂ ਕੀ ਕਹਾਨੀ ਜਾਨੀ#ਗੁਰੂ ਹੀ ਕੀ ਸੁੱਧ ਵਾਨੀ ਆਛੀ ਭਾਂਤਿ ਲਿੱਖ ਹੈ,#ਗੁਰੂ ਸੋ ਨਾ ਮਾਨੈ ਕੋਈ ਗੁਰੂ ਜੂ ਕੇ ਧਾਮ ਢੋਈ#ਗੁਰੂ ਜੀ ਕੋ ਪ੍ਯਾਰੋ ਜੋਈ ਸੋਈ ਗੁਰਸਿੱਖ ਹੈ।#(ਨਿਹਾਲ ਸਿੰਘ ਜੀ)#ਸੱਤਕਰਤਾਰ ਕੀ ਉਪਾਸਨਾ ਕਰਨਹਾਰੋ,#ਪੂਜੈ ਨਾਹਿ ਮਾਯਾ ਵਿਧਿ ਵਿਸ਼ਨੁ ਮਹੇਸ਼ ਕੋ,#ਉੱਦਮ ਸੇ ਲੱਛਮੀ ਕਮਾਵੈ ਆਪ ਖਾਵੈ ਭਲੇ,#ਔਰਨ ਖੁਲਾਵੈ ਕਰੈ ਨਿਤ ਹਿਤਦੇਸ਼ ਕੋ,#ਵਾਦ ਵੈਰ ਈਰਖਾ ਵਿਕਾਰ ਮਨ ਲਾਵੈ ਨਾਹਿ,#ਪਰ ਹਿਤ ਖੇਦ ਸਹੈ, ਦੇਵੈ ਨ ਕਲੇਸ਼ ਕੋ,#ਸਦਾਚਾਰੀ ਸਾਹਸੀ ਸੁਹ੍ਰਿਦ ਸਤ੍ਯਵ੍ਰਤਧਾਰੀ,#ਐਸੇ ਗੁਰਸਿੱਖ ਸਰਤਾਜ ਹੈ ਵ੍ਰਿਜੇਸ਼ ਕੋ.#੨. ਗੁਰੁਸਿਖ੍ਯਾ ਲਈ ਭੀ ਗੁਰਸਿਖ ਸਬਦ ਆਇਆ ਹੈ. "ਗੁਰਸਿਖ ਦੇ ਗੁਰਸਿੱਖ ਮਿਲਾਇਆ." (ਭਾਗੁ)
ਵਡਾ ਸੁਖ. "ਆਤਮਆਨੰਦ. "ਗੁਰ ਮਿਲਿ ਗੁਰਸੁਖੁ ਪਾਈ." (ਸੂਹੀ ਅਃ ਮਃ ੪) ੨. ਮੁਕਤਿ.
nan
ਸੰਗ੍ਯਾ- ਗੁਰੁਸੇਵਾ. ਸਤਿਗੁਰੂ ਦੀ ਟਹਿਲ. "ਗੁਰਸੇਵ ਨ ਭਾਈ ਚੋਰ ਚੋਰ." (ਬਸੰ ਮਃ ੧) "ਗੁਰਸੇਵਾ ਤਪਾਂ ਸਿਰਿ ਤਪੁ ਸਾਰੁ." (ਆਸਾ ਅਃ ਮਃ ੩) "ਗੁਰਸੇਵਾ ਤੇ ਭਗਤਿ ਕਮਾਈ। ਤਬ ਇਹ ਮਾਨਸ ਦੇਹੀ ਪਾਈ." (ਭੈਰ ਕਬੀਰ) ਜਦ ਗੁਰੁਸੇਵਾ ਕਰਕੇ ਵਾਹਿਗੁਰੂ ਦੀ ਭਕ੍ਤਿ ਕਮਾਈ, ਤਦ ਹੀ ਮਾਨੁਖ ਦੇਹ ਪ੍ਰਾਪਤ ਹੋਈ. ਇਸ ਤੋਂ ਪਹਿਲੇ ਦਿਨ ਪਸ਼ੂ ਵਾਂਗ ਵਿਤਾਏ, ਭਾਵ- ਆਦਮੀ ਹੋਣ ਪੁਰ ਭੀ ਗੁਰੁਸੇਵਾ ਰਹਿਤ ਪਸ਼ੂ ਹੈ.
ਦੇਖੋ, ਗੁਰੁਸੰਗਤਿ.
ਸੰਗ੍ਯਾ- ਸ਼ਾਂਤਾਤਮਾ ਗੁਰੂ, ਗੁਰੂ ਨਾਨਕ ਦੇਵ। ੨. ਗੁਰੂ ਨਾਨਕ ਦੇਵ ਦੀ ਪੱਧਤਿ ਦਾ ਸਾਧੁ. ਦੇਖੋ, ਗੁਰੁਸੰਤੁ.
ਗੁਰਸਿੱਖਾਂ ਦਾ ਸਮਾਜ. "ਗੁਰਸੰਤ ਸਭਾ ਦੁਖੁ ਮਿਟੈ ਰੋਗੁ." (ਬਸੰ ਮਃ ੧)
ਸੰਗ੍ਯਾ- ਗੁਰਦ੍ਵਾਰਾ। ੨. ਗੁਰਗੱਦੀ, ਜੋ ਧਰਮ ਦੇ ਵਪਾਰ ਦੀ ਹੱਟ ਹੈ. "ਤਖਤਿ ਬੈਠਾ ਗੁਰਹਟੀਐ." (ਵਾਰ ਰਾਮ ੩) ੩. ਸਿਖ੍ਯਾ ਦੀ ਟਕਸਾਲ. "ਬੇਦ ਗ੍ਰੰਥ ਗੁਰਹੱਟ ਹੈ." (ਭਾਗੁ)