ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਵਸ.


ਪੜਤਾ ਹੈ. ਪੈਂਦਾ ਹੈ. "ਬਾਹਰਿ ਜਾਤਉ ਉਲਟਿ ਪਰਾਵੈ." (ਆਸਾ ਅਃ ਮਃ ੧) ੨. ਪਲਾਵੈ. ਪਲਾਯਨ ਹੁੰਦਾ (ਨੱਠਦਾ) ਹੈ.


ਸੰ. ਸੰਗ੍ਯਾ- ਜਾਤਿ ਤੋਂ ਬਾਹਰ ਕੀਤਾ ਹੋਇਆ ਪੁਰੁਸ। ੨. ਜਿਸ ਨੇ ਤਪਬਲ ਨਾਲ ਪਾਪ ਬਾਹਰ ਕੱਢ ਦਿੱਤੇ ਹਨ, ਰਿਖੀ. ਮੁਨਿ.


ਸੰ. ਵਿ- ਵਿਮੁਖ. ਜਿਸ ਨੇ ਮੂੰਹ ਫੇਰਲਿਆ ਹੈ। ੨. ਭਗੌੜਾ। ੩. ਵਿਰੁੱਧ ਖ਼ਿਲਾਫ਼। ੪. ਪਿੱਠ ਵੱਲ ਮੂੰਹ ਕਰਕੇ ਜਾਣ ਵਾਲਾ.


ਕ੍ਰਿ ਵਿ- ਉਪਰਾਂਤ. ਪਿੱਛੋਂ. ਮਗਰੋਂ. "ਮਰੇ ਪਰਾਂਤ ਚੁਰੇਲ ਹ੍ਵੈ." (ਚਰਿਤ੍ਰ ੯੧) ਮਰਨ ਪਿੱਛੋਂ ਚੁੜੇਲ। ੨. ਸੰ. परान्त. ਮੌਤ. ਮ੍ਰਿਤ੍ਯੁ. ਪਰਮ ਅੰਤ. ਸਮਾਪ੍ਤੀ। ੩. ਮੋਕ੍ਸ਼੍‍.


ਸੰਗ੍ਯਾ- ਪਰਿਬੰਧਨ. ਇਸਤ੍ਰੀਆਂ ਦੇ ਕੇਸ਼ ਬੰਨ੍ਹਣ ਦਾ ਡੋਰਾ.


ਉਪ. ਇਹ ਸ਼ਬਦਾਂ ਦੇ ਆਦਿ ਲਗਕੇ ਅੱਗੇ- ਲਿਖੇ ਅਰਥਾਂ ਦੀ ਅਧਿਕਤਾ ਕਰਦਾ ਹੈ:-#ਚਾਰੇ ਪਾਸੇ. (ਚੁਫੇਰੇ), ਜੈਸੇ- ਪਰਿਕ੍ਰਮਾ.#੨. ਸੰਪੂਰਨ. ਰੀਤਿ ਕਰਕੇ. ਚੰਗੀ ਤਰਾਂ, ਜੈਸੇ- ਪਰਿਪੂਰ੍‍ਣ.#੩. ਅਤਿਸ਼ਯ. ਜੈਸੇ- ਪਰਿਚਪਲ.#੪. ਦੋਸ ਕਥਨ. ਜੈਸੇ- ਪਰਿਵਾਦ.#੫. ਨਿਯਮ. ਕ੍ਰਮ. ਜੈਸੇ- ਪਰਿਛੇੱਦ ਆਦਿ.#੬. ਕ੍ਰਿ. ਵਿ- ਉੱਤੇ, ਉੱਪਰ. "ਹਾਟ ਪਰਿ ਆਲਾ." (ਰਾਮ ਬੇਣੀ) ਦੇਖੋ, ਊਪਰਿ ਹਾਟੁ.


ਪੜਿਆ. ਪਿਆ. "ਜਾ ਆਹਰਿ ਹਰਿਜੀਉ ਪਰਿਆ." (ਸੋਦਰੁ)


ਦੇਖੋ, ਪਰਯਾਯ.