nan
ਅ਼. [حُرمت] ਹ਼ੁਰਮਤ. ਸੰਗ੍ਯਾ- ਮਾਨ. ਪ੍ਰਤਿਸ੍ਠਾ. "ਹੁਰਮਤਿ ਤਿਸ ਤੋ ਅਗਲੀ." (ਵਾਰ ਆਸਾ)
ਅ਼. [حورا] ਉਹ ਇਸਤ੍ਰੀ ਜਿਸ ਦਾ ਰੰਗ ਗੋਰਾ ਅਤੇ ਅੱਖਾਂ ਕਾਲੀਆਂ ਹੋਣ ਇਸ ਦਾ ਬਹੁ ਵਚਨ ਹੂਰ ਹੈ. ਮੁਸਲਮਾਨਾਂ ਨੇ ਅਪਸਰਾ ਦੀ ਥਾਂ ਇਨ੍ਹਾਂ ਨੂੰ ਮੰਨਿਆ ਹੈ.
ਅ਼. [حُراش] ਹ਼ਾਰਿਸ (ਰਾਖਾ) ਦਾ ਬਹੁ ਵਚਨ. ਰਾਖੀ ਕਰਨ ਵਾਲੇ। ੨. ਬਾਦਸ਼ਾਹ ਦੇ ਪਹਿਰੂ.