ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦ੍ਵਿਭਾਰ੍‍ਯ. ਵਿ- ਦੂਜੀ ਭਾਰਯਾ (ਵਹੁਟੀ) ਕਰਨ ਵਾਲਾ। ੨. ਆਨੰਦ ਦੀ ਰੀਤਿ ਬਿਨਾ ਕਿਸੇ ਵਿਧਵਾ ਇਸਤ੍ਰੀ ਨੂੰ ਘਰ ਪਾਉਣ ਵਾਲਾ। ੩. ਸੰ. ਦ੍ਹਾਜ। ਦੋਗਲਾ, ਜੋ ਇੱਕ ਬਾਪ ਦਾ ਨਹੀਂ.


ਦੇਖੋ, ਦੁਰਹਾਉਣਾ. "ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨੁ ਦੁਰਾਤੇ?" (ਮਾਰੂ ਮਃ ੫) ਇਸ ਵਿੱਚ ਕੀ ਲੁਕਾਉ ਹੈ? ੨. ਸੰ. ਦੁਰਤ੍ਯਯ. ਵਿ- ਜਿਸ ਦਾ ਪਾਰ ਪਾਉਣਾ ਔਖਾ ਹੈ. ਦੁਸ੍ਤਰ.


ਸੰਗ੍ਯਾ- ਦੋਹਨ (ਚੋਣ) ਦੀ ਮਜ਼ਦੂਰੀ. ਦੋਹਨ ਕਰਾਈ ਦੀ ਉਜਰਤ.


ਦੋਹਨ ਕਰਾਵੈ. ਚੁਆਵੈ। ੨. ਦੋਹਨ ਕਰਦਾ ਹੈ. ਚੋਂਦਾ ਹੈ. "ਬੈਲ ਕਉ ਨੇਤ੍ਰਾ ਪਾਇ ਦੁਹਾਵੈ." (ਗਉ ਮਃ ੫)


ਦੇਖੋ, ਦੋਹਨ.


ਸੰ. दुहितृ. ਦੁਹਿਤਿ. ਦੁਖ਼ਤਰ. ਸੰਗ੍ਯਾ- ਕੰਨ੍ਯਾ. ਪੁਤ੍ਰੀ. ਧਾਰ ਕੱਢਣ ਵਾਲੀ. ਦੋਹਨ ਕਰਨ ਵਾਲੀ. ਕਿਤਨੇ ਆਖਦੇ ਹਨ ਕਿ ਕੰਨ੍ਯਾ ਗਊ ਚੋਣ ਦਾ ਕੰਮ ਕਰਦੀਆਂ ਸਨ, ਇਸ ਲਈ ਇਹ ਨਾਮ ਹੋਇਆ. ਕਈ ਆਖਦੇ ਹਨ ਕਿ ਕੰਨ੍ਯਾ ਮਾਤਾ- ਪਿਤਾ ਨੂੰ ਸਦਾ ਦੋਹਨ ਕਰਦੀ ਹੈ, ਇਸ ਲਈ ਦੁਹਿਤਾ ਹੈ.


ਦੇਖੋ, ਦੋਹਨ ਅਤੇ ਦ੍ਰੁਹਿਣ.


ਵਿ- ਦੋਨੋ. ਦੋਵੇਂ "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫)