nan
(ਸਹਾਇਕ ਦਾ ਪੈਦਾ ਹੋਣਾ) ਵਿਸ਼ੇਸ਼੍ਯ ਦਾ ਗੂਢ ਅਭਿਪ੍ਰਾਯ ਨਾਲ ਕਥਨ "ਪਰਿਕਰਾਂਕੁਰ" ਅਲੰਕਾਰ ਹੈ.#ਸਾਭਿਪ੍ਰਾਯ ਵਿਸ਼ੇਸ਼੍ਯ ਸੋ ਪਰਿਕਰ ਅੰਕੁਰ ਮਾਨ,#ਵਰਣਤ ਬੁਧ ਅਨੁਮਾਨ ਕਰ ਗ੍ਰੰਥਨ ਕੋ ਮਤ ਜਾਨ।#(ਰਾਮਚੰਦ੍ਰਭੂਸਣ))#ਉਦਾਹਰਣ-#ਗੁਣੀ ਪੁਰਸ ਸਭ ਨਰਨ ਕੋ ਅਪਨੇ ਵਸ਼ ਕਰਲੇਤ. ਇਸ ਥਾਂ ਗੁਣੀ ਵਿਸ਼ੇਸਣ ਦਾ ਗੂਢ ਅਭਿਪ੍ਰਾਯ ਹੈ ਕਿ ਗੁਣਰੂਪ ਗੁਣ (ਰੱਸੀ) ਨਾਲ ਕ਼ਾਬੂ ਕਰ ਲੈਂਦਾ ਹੈ.
nan
nan
nan
nan
nan
ਸੰ. ਸੰਗ੍ਯਾ- ਚਾਰੇ ਪਾਸੇ ਫਿਰਨ ਦੀ ਕ੍ਰਿਯਾ. ਕਿਸੇ ਪੂਜ੍ਯ ਦੇਵਤਾ ਦੇ ਚੁਫੇਰੇ ਚੱਕਰ ਦੇਣਾ. "ਦੇਵਕੀਲਾਲ ਪਰਿਕ੍ਰਮ ਦੀਨੀ." (ਕ੍ਰਿਸਨਾਵ) ੨. ਮੰਦਿਰ ਦੇ ਚਾਰੇ ਪਾਸੇ ਪਰਿਕ੍ਰਮਾ ਲਈ ਬਣਿਆ ਮਾਰਗ. ਦੇਖੋ, ਪ੍ਰਦਕ੍ਸ਼ਿਣ.
ਸੰ. ਚਾਰੇ ਪਾਸੇ ਖੋਦਣ ਦੀ ਕ੍ਰਿਯਾ. ਦੇਖੋ, ਪਰਿਖਾ.
ਸੰ. ਸੰਗ੍ਯਾ- ਖੰਦਕ. ਖਾਈ। ੨. ਕਿਲੇ ਦੇ ਚਾਰੇ ਪਾਸੇ ਡੂੰਘਾ ਟੋਆ, ਜਿਸ ਵਿੱਚ ਪਾਣੀ ਭਰਿਆ ਰਹੇ. ਪੁਰਾਣੇ ਜਮਾਨੇ ਵੈਰੀ ਨੂੰ ਰੋਕਣ ਲਈ ਇਹ ਪਰਿਖਾ ਬਣਾਈ ਜਾਂਦੀ ਸੀ, ਨੀਤਿਸ਼ਾਸਤ੍ਰ ਵਿੱਚ ਪਰਿਖਾ ਦੀ ਚੌੜਾਈ ਸੌ ਹੱਥ ਅਤੇ ਗਹਿਰਾਈ ਦਸ ਹੱਥ ਲਿਖੀ ਹੈ.