ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ੍‌ਤ੍ਰੀ. ਔ਼ਰਤ. ਨਾਰੀ। ੨. ਭਾਰਯਾ. ਜੋਰੂ. ਵਹੁਟੀ. "ਲਟ ਛਿਟਕਾਏ ਤਿਰੀਆ ਰੋਵੈ." (ਆਸਾ ਕਬੀਰ)


ਦੇਖੋ, ਤਿਰਣਾ। ੨. ਦੇਖੋ, ਤਿਲੁ। ੩. ਵਿ- ਤਿਲਮਾਤ੍ਰ. ਥੋੜਾ. ਤਨਿਕ. "ਤਿਰੁ ਕੀਮ ਨ ਪਰੀਐ." (ਸਵੈਯੇ ਸ੍ਰੀ ਮੁਖਵਾਕ ਮਃ ੫) ਤਿਲਮਾਤ੍ਰ ਕ਼ੀਮਤ ਨਹੀਂ ਪੈਂਦੀ.


ਸੰ. ਵਿ- ਢਕਿਆ ਹੋਇਆ। ੨. ਅਦ੍ਰਿਸ੍ਟ। ੩. ਦੇਖੋ, ਤਿਰਹੁਤ.


ਸੰ. ਸੰਗ੍ਯਾ- ਅੰਤਰਧਾਨ. ਦਿਖਾਈ ਨਾ ਦੇਣ ਦਾ ਭਾਵ. ਗੁਪਤ ਹੋਣ ਦੀ ਕ੍ਰਿਯਾ. ਅਦਰਸ਼ਨ। ੨. ਗੁਪਤ ਭਾਵ. ਛਿਪਾਉ. ਦੁਰਾਉ.


ਅ਼. [طِلسِم] ਤ਼ਿਲਿਸ੍‍ਮਾ. ਤਿਲਿਸ੍‍ਮ. ਯੂ- ਟੇਲਿਸ੍‍ਮਾ. ਸੰਗ੍ਯਾ- ਤੰਤ੍ਰ. ਟੂਣਾ. ਜਾਦੂ. ਇੰਦ੍ਰਜਾਲ.