ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਚੰਗੀ ਤਰਾਂ ਪਕਿਆ (ਪਕ੍ਵ) ਹੋਇਆ। ੨. ਹਜਮ ਹੋਇਆ। ੩. ਵਿਦ੍ਯਾ ਆਦਿ ਵਿੱਚ ਪੱਕਾ. ਪੂਰਾ ਉਸ੍ਤਾਦ (ਤਾਕ)


ਦੇਖੋ, ਪਰਪਾ। ੨. ਦੇਖੋ, ਪ੍ਰਪਾ.


ਸੰ. ਸੰਗ੍ਯਾ- ਪੱਕਣ ਦਾ ਭਾਵ। ੨. ਪਚਣ ਦੀ ਕ੍ਰਿਯਾ. ਹਜਮ ਹੋਣਾ। ੩. ਪ੍ਰਵੀਣਤਾ. ਉਸ੍ਤਾਦੀ। ੪. ਕਰਮ ਦਾ ਫਲ. ਨਤੀਜਾ.


ਸੰ. ਸੰਗ੍ਯਾ- ਕ੍ਰਮ. ਸਿਲਸਿਲਾ। ੨. ਰੀਤਿ. ਤਰੀਕ਼ਾ। ੩. ਨਿਯਮ.


ਸੰਗ੍ਯਾ- ਚੰਗੀ ਤਰਾਂ ਪਾਲਣ ਦੀ ਕ੍ਰਿਯਾ। ੨. ਰਕ੍ਸ਼ਾ.


ਸੰਗ੍ਯਾ- ਪ੍ਰਪਾਂਚਲਿਕਾ. ਬਿਜਲੀ. ਵਿਦ੍ਯੂਤ "ਪਰਿਪਾਂਚਲੀ ਪ੍ਰਕਾਸ਼ ਛਬੀਲਾ." (ਨਾਪ੍ਰ) ੨. ਇਸ ਦਾ ਪਾਠ ਗ੍ਯਾਨੀ ਇਉਂ ਭੀ ਕਰਦੇ ਹਨ- "ਪਰਪਾ ਚਲੀ ਪ੍ਰਕਾਸ ਛਬੀਲਾ." ਦੇਖੋ, ਪਰਪਾ ੧.


ਸੰ. परिपलुत. ਵਿ- ਚਾਰੇ ਪਾਸਿਓਂ ਜਲ ਨਾਲ ਘਿਰਿਆ ਹੋਇਆ. ਜਲ ਵਿੱਚ ਡੁੱਬਿਆ। ੨. ਗਿੱਲਾ, ਭਿੱਜਿਆ ਹੋਇਆ. ਤਰ. "ਜਲ ਪਰਿਪੁਲਤ ਵਿਲੋਚਨ ਕੀਨੇ." (ਗੁਪ੍ਰਸੂ)


ਸੰ. ਵਿ- ਪਰਿਪੂਰ੍‍ਣ. ਚੰਗੀ ਤਰਾਂ ਭਰਿਆ ਹੋਇਆ। ੨. ਪੂਰਣ ਰੱਜਿਆ। ੩. ਪੂਰਾ (ਖ਼ਤਮ) ਕੀਤਾ ਹੋਇਆ। ੪. ਸਾਰੇ ਵ੍ਯਾਪਿਆ ਹੋਇਆ.


ਸੰ. ਵਿ- ਚੰਗੀ ਤਰਾਂ ਖਿੜਿਆ ਹੋਇਆ.


ਸੰ. ਵਿ- ਭਗ੍ਰ (ਭੱਜਿਆ) ਹੋਇਆ. ਟੁੱਟਿਆ ਫੁੱਟਿਆ। ੨. ਜਿਸ ਦਾ ਮਨ ਕਲੇਸ਼ ਨਾਲ ਚੂਰ ਚੂਰ ਹੈ.