ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਰੁਵੰਸ਼.


ਸੰਗ੍ਯਾ- ਗੁਰੁਭਾਵ. ਸਤਿਗੁਰੂ ਦਾ ਅਭਿਪ੍ਰਾਯ। ੨. ਗੁਰੁਸਿੱਧਾਂਤ। ੩. ਗੁਰੁਭਕ੍ਤਿ. ਗੁਰੁਸ਼੍ਰੱਧਾ.


ਸਤਿਗੁਰੂ ਦੇ ਮੰਦਿਰ। ੨. ਗੁਰੂ ਦੀ ਪਦਵੀ। ੩. ਆਤਮਪਦ। ੪. ਸਤਿਗੁਰੂ ਦੀ ਸੁਪਤਨੀ.


ਗੁਰੁਮਹਲ ਦ੍ਵਾਰਾ। ੨. ਪਰਮਪਦਵੀ ਦਾ ਅਧਿਕਾਰੀ. "ਗੁਰਮਹਲੀ ਸੋ ਮਹਲਿ ਬੁਲਾਵੈ." (ਬਸੰ ਅਃ ਮਃ ੧)


ਸੰਗ੍ਯਾ- ਚਿੰਤਾਮਣਿ, ਜੋ ਸਭ ਮਣੀਆਂ ਵਿੱਚੋਂ ਗੁਰੂ ਹੈ। ੨. ਭਾਵ- ਆਤਮਵਿਦ੍ਯਾ. "ਗੁਰੂ ਪਾਸ ਸਚੀ ਗੁਰਮਣੀਆ." (ਵਾਰ ਬਿਲਾ ਮਃ ੪)


ਸਤਿਗੁਰੂ ਦਾ ਸਿੱਧਾਂਤ। ੨. ਗੁਰੂ ਦਾ ਥਾਪਿਆ ਧਰਮ ਦਾ ਨਿਯਮ.


ਦੇਖੋ, ਗੁਰੁਮਤਾ.


ਸੰਗ੍ਯਾ- ਗੁਰੁਸੰਮਤਿ. ਗੁਰੂ ਦੀ ਰਾਇ। ੨. ਸਤਿਗੁਰੂ ਦੀ ਇੱਛਾ। ੩. ਗੁਰੂ ਦੀ ਨਸੀਹ਼ਤ. "ਗੁਰਮਤਿ ਲੇਹੁ ਤਰਹੁ ਭਵ ਦੁਤਰੁ." (ਮਾਰੂ ਸੋਲਹੇ ਮਃ ੧) ੪. ਗੁਰੁਮਤ ਦ੍ਵਾਰਾ. "ਗੁਰਮਤਿ ਪਾਇਆ ਸਹਜਿ ਮਿਲਾਇਆ." (ਸੂਹੀ ਛੰਤ ਮਃ ੩) "ਗੁਰਮਤੀ ਮਨੁ ਨਿਜਘਰਿ ਵਸਿਆ." (ਵਡ ਛੰਤ ਮਃ ੩)


ਦੇਖੋ, ਮਨਾਰਿ.


ਸਰਹਿੰਦ ਪੁਰੀ. ਦੇਖੋ, ਗੁਰੁਮਾਰੀ.