ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਸ਼ੁਪਤਿ (ਹਾਥੀ), ਉਸ ਦਾ ਈਸ਼ ਸ਼ੇਰ. (ਸਨਾਮਾ) ੨. ਨਾਦੀਏ ਦਾ ਸ੍ਵਾਮੀ ਸ਼ਿਵ.


ਸੰਗ੍ਯਾ- ਪਸ਼ੁਪਤੇਸ਼ (ਸ਼ੇਰ), ਉਸ ਦੀ ਵੈਰਣ ਬੰਦੂਕ. (ਸਨਾਮਾ) ੨. ਸ਼ਿਵ ਦਾ ਵੈਰੀ ਕਾਮਦੇਵ.


ਸੰਗ੍ਯਾ- ਪਸ਼ੂਆਂ ਦੀ ਬੋਲੀ, ਪ੍ਰਾਚੀਨ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਬਹੁਤ ਲੋਕ ਪਸ਼ੂਆਂ ਦੀ ਬੋਲੀ ਸਮਝਦੇ ਅਤੇ ਉਨ੍ਹਾਂ ਨਾਲ ਗੱਲਾਂ ਕਰਦੇ ਸਨ. ਦੇਖੋ, ਵਾਲਮੀਕ ਰਾਮਾਯਣ ਕਾਂਡ ੨. ਅਃ ੩੫, ਅਤੇ ਕੁਰਾਨ ਸੂਰਤ ੨੭.


a kind of bush resembling witch hazel


rafter at the edge of a roof; edge plank or a sawn log