ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੁੰਕਾਰ.


ਹੁੰਕਾਰ। ੨. ਫ਼ਾ. [ہنگ] ਹੰਗ. ਸੈਨਾ. ਫ਼ੌਜ."ਡਿੱਗੇ ਵੀਰ ਜੁਝਾਰੇ ਹੂੰਗਾਂ ਫੁੱਟੀਆਂ." (ਚੰਡੀ ੩) ੩. ਹੋਸ਼ਿਯਾਰੀ। ੪. ਬਲ। ੫. ਕ਼ੌਮ। ੬. ਚੋਟ. ਆਘਾਤ. ਪ੍ਰਹਾਰ.


ਹੈ. ਅਸ੍ਤਿ. "ਅਗੈ ਜਾਤਿ ਨ ਹੇ." (ਵਾਰ ਆਸਾ) "ਸਿਖ ਵਡਭਾਗੀ ਹੇ." (ਸੁਖਮਨੀ) ੨. ਸੰ. ਵ੍ਯ- ਸੰਬੋਧਨ. "ਹੇ ਪ੍ਰਾਣ ਨਾਥ ਗੋਬਿੰਦਹ." (ਸਹਸ ਮਃ ੫)