ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਤ੍ਰੀਆਂ ਦੀ ਇਕ ਜਾਤਿ.


ਦੋ- ਗਾਨਾ. ਦੋ ਗੰਡੇ. ਅੱਠ ਕੌਡੀਆਂ. "ਖੋਟੇ ਕਾ ਮੁਲ ਏਕ ਦੁਗਾਣਾ." (ਧਨਾ ਮਃ ੧) ਇੱਕ ਦਮੜੀ ਮੁੱਲ ਹੈ। ੨. ਫ਼ਾ. [دوگانہ] ਦੁਗਾਨਹ. ਵਿ- ਦ੍ਵਿਗੁਣ. ਦੋ ਗੁਣਾਂ। ੩. ਨਮਾਜ਼ ਵੇਲੇ ਦੋ ਰਕਾਤਾਂ ਦਾ ਪਾਠ. ਦੇਖੋ, ਰਕਾਅ਼ਤ. "ਜਹਾਂ ਨਮਾਜੀ ਪੜ੍ਹਤ ਦੁਗਾਨਾ." (ਚਰਿਤ੍ਰ ੩੨੩)


ਦੁਹਿਰੀ ਗਾਮਚਾਲ. ਘੋੜੇ ਦੀ ਗਾਮ ਦਾ ਦੁਹਿਰਾ ਕ਼ਦਮ ਉਠਣਾ.


ਦੋ ਗੋਲੀਆਂ. ਬੰਦੂਕ ਦੀ ਨਾਲੀ ਵਿੱਚ ਕਸੀਆਂ ਦੋ ਗੁਲਿਕਾ.


ਵਿ- ਦ੍ਵਿ ਗੁਣ. ਦੋ ਗੁਣਾਂ. ਦੋ ਗੁਣੀ. "ਖਟ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ." (ਸ੍ਰੀ ਅਃ ਮਃ ੫)