ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਰੋਸੇ. ਦੇਖੋ, ਪ੍ਰੀਧੇ। ੨. ਪਰੋਸਣ ਵਾਲੇ। ੩. ਦੇਖੋ, ਪਰਿਧੇਯ.


ਸੰਗ੍ਯਾ- ਇਸਤ੍ਰੀਆਂ ਦਾ ਘੁੰਘਰੂਦਾਰ ਭੁਜਬੰਦ.


ਫ਼ਾ. ਵਿ- ਪਰੀ (ਅਪਸਰਾ) ਜੇਹਾ ਹੈ ਰੁਖ਼ਸਾਰ (ਚਿਹਰਾ) ਜਿਸ ਦਾ. ਦੇਖੋ, ਰੁਖ਼ਸਾਰ.


ਵਿ- ਅਤ੍ਯੰਤ ਪਰੇ। ੨. ਪਰ- ਇਲਾ. ਵਾਣ ਦੀ ਸ਼ਕਤਿ ਤੋਂ ਪਰੇ. ਅਕਥ੍ਯ. "ਨਾਨਕ ਪਰੈ ਪਰੀਲਾ." (ਗੂਜ ਮਃ ੫)


ਪਵਾਂ. ਪੜਾਂ. "ਹਰਿਰੰਗਿ ਪਾਰਿ ਪਰੀਵਾਂ." (ਮਾਝ ਮਃ ੫) ਹਰਿਪ੍ਰੇਮ ਨਾਲ ਭਵਸਾਗਰ ਤੋਂ ਪਾਰ ਹੋਵਾਂ.


ਪੜ. ਪੈ "ਮਨ, ਸਰਨੀ ਪਰੁ ਠਾਕੁਰ ਪ੍ਰਭੁ ਤਾਂਕੈ." (ਸੁਖਮਨੀ) ੨. ਕ੍ਰਿ. ਵਿ- ਅਵਸ਼੍ਯ. ਜਰੂਰ. "ਜੋ ਪ੍ਰਭੂ ਕਹੈ ਸੋਈ ਪਰੁ ਕੀਜੈ." (ਸੂਹੀ ਛੰਤ ਮਃ ੪) ੩. ਬਿਨਾ ਸੰਸ਼ਯ. ਨਿਃ ਸੰਦੇਹ. "ਜਾਕਾ ਕਾਰਜ ਸੋਈ ਪਰੁ ਜਾਣੈ." (ਗਉ ਮਃ ੩) ੪. ਦੇਖੋ, ਪਰ. ਪਰੰਤੁ. ਲੇਕਿਨ. "ਪੜਹਿ ਮਨਮੁਖ, ਪਰੁ ਬਿਧਿ ਨਹੀ ਜਾਣੈ." (ਮਾਰੂ ਸੋਲਹੇ ਮਃ ੧) ੫. ਸੰ. ਪਰੁ. ਸੰਗ੍ਯਾ- ਪਰਵਤ. ਪਹਾੜ। ੬. ਸਮੁੰਦਰ। ੭. ਸ੍ਵਰਗ। ੮. ਗ੍ਰੰਥਿ. ਗੱਠ.


ਦੇਖੋ, ਪਰੋਸਣਾ. "ਸਪਦ ਪਰੁਸਗੇ ਸੰਗ ਉਮੰਗਾ." (ਨਾਪ੍ਰ) ਛੇਤੀ ਭੋਜਨ ਪਰੋਸ ਗਏ। ੨. ਦੇਖੋ, ਪਰੁਖ.


ਸੰ. ਪਰੁਸ. ਵਿ- ਕਰੜਾ. ਸਖਤ. ਰੁੱਖਾ. "ਹੇਰਤ ਬੋਲ੍ਯੋ ਮੁਖ ਤੇ ਪਰੁਖਾ." (ਨਾਪ੍ਰ)


ਦੇਖੋ, ਪਰੁਖ। ੨. ਸੰਗ੍ਯਾ- ਪਰੁਸਤਾ. ਕਠੋਰਤਾ. ਨਿਰਦਯਤਾ. ਬੇਰਹਮੀ. "ਈਰਖਾ ਪਰੁਖਾ ਛਰ ਆਮਰਖਾ." (ਨਾਪ੍ਰ) ਈਰਖਾ, ਨਿਰਦਯਤਾ, ਛਲ, ਕ੍ਰੋਧ। ੩. ਸੰ. ਪਰੁਸਾ. ਕਾਵ੍ਯਰਚਨਾ ਦੀ ਉਹ ਰੀਤਿ, ਜਿਸ ਵਿੱਚ ਟ ਠ ਡ ਢ ਣ ੜ ਅਤੇ ਦ੍ਵਿਤ੍ਵ ਅੱਖਰ ਬਹੁਤ ਹੋਣ. ਇਸ ਵਿੱਚ ਵੀਰ, ਰੌਦ੍ਰ ਅਤੇ ਭਯਾਨਕ ਰਸਾਂ ਦੀ ਰਚਨਾ ਉੱਤਮ ਹੁੰਦੀ ਹੈ, ਯਥਾ- "ਅਹਿਪ ਹਿਯ ਧੜਕ ਪਿਠ ਕਮਠ ਲੁਠ ਕੜਕ ਉਠ ਖੜਕ ਸੁਨ ਭੜਕ ਹਰ ਬ੍ਰਿਖਭ ਬੰਕਾ." (ਸਿੱਖੀਪ੍ਰਭਾਕਰ) "ਡਹ ਡਹਤ ਡਵਰ ਡਮੰਕਿਯੰ." (ਚੰਡੀ ੨) ੪. ਰਾਵੀ ਨਦੀ.