ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुरुतल्यिन ਸੰਗ੍ਯਾ- ਗੁਰੂ ਦੀ ਸੇਜਾ ਪੁਰ ਜਾਣ ਵਾਲਾ. ਮਾਤਾ ਤੁੱਲ ਪੂਜ੍ਯ ਇਸਤ੍ਰੀਆਂ ਨੂੰ ਭੋਗਣ ਵਾਲਾ ਪੁਰਖ. "ਗੁਰੁਤਲਪੀ ਕਪਟੀ ਹੈ ਜੋਈ। ਬਡ ਤਨਖਾਹੀ ਜਾਨਹੁ ਸੋਈ." (ਤਨਾਮਾ)


ਸੰਗ੍ਯਾ- ਭਾਰੀਪਨ। ੨. ਵਡਾਪਨ. ਮਹਤ੍ਵ. "ਗੁਰੁਤਾ ਗੁਰੁ ਸਹਿ ਸਕੈ ਸੁ ਨਾਹੀ." (ਗੁਪ੍ਰਸੂ) ੩. ਗੁਰੂ ਦਾ ਕਰਮ. ਗੁਰੂਪੁਣਾ। ੪. ਗੁਰਿਆਈ. ਗੁਰੂਪਦਵੀ. "ਗੁਰੁਤਾ ਨ੍ਰਿਪਤਾ ਦੋਊ ਸਿਧ ਬਿਧਿ." (ਗੁਰੁਪਦ)


ਦੇਖੋ, ਗੁਰਦਿੱਤਾ ਬਾਬਾ.


ਦੇਖੋ, ਗੁਰਦਰਸਨ.


ਸੰਗ੍ਯਾ- ਦਰਿਆ (ਨਦ) ਰੂਪ ਸਤਿਗੁਰੂ. "ਗੁਰੁਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿਮੈਲੁ ਹਰੈ." (ਪ੍ਰਭਾ ਮਃ ੧)#੨. ਵਰੁਣ ਦੇਵਤਾ, ਜੋ ਸਾਰੇ ਨਦਾਂ ਦਾ ਰਾਜਾ ਹੈ. ਉਦਾਸੀਨ ਸਾਧੂ ਅਤੇ ਬਹੁਤ ਸਾਰੇ ਸਿੱਖ ਕੜਾਹ ਪ੍ਰਸਾਦ ਵਰਤਾਉਣ ਵੇਲੇ ਗੁਰੁਦਰੀਆਉ (ਵਰੁਣ) ਨੂੰ ਪ੍ਰਸਾਦ ਦਿੰਦੇ ਹਨ, ਅਤੇ ਇਸ ਦਾ ਕਾਰਣ ਦਸਦੇ ਹਨ ਕਿ ਸੁਲਤਾਨਪੁਰ ਵੇਈਂ ਨਦੀ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵਰੁਣ ਦੇਵਤਾ ਸੱਚਖੰਡ ਲੈ ਗਿਆ ਸੀ. ਗੁਰਬਾਣੀ ਦਾ ਵਿਚਾਰ ਕਰਨ ਵਾਲੇ ਇਸ ਰਸਮ ਨੂੰ ਸਿੱਖਧਰਮ ਦੇ ਨਿਯਮਾਂ ਦੇ ਵਿਰੁੱਧ ਜਾਣਦੇ ਹਨ.