ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪ੍ਰਲਯ ਕਰਤਾ. ਵਿਨਾਸ਼ਕ. ਅੰਤਕ. "ਧਰਮਰਾਇ ਪਰੁਲੀ ਪ੍ਰਤਿਹਾਰ." (ਮਲਾ ਨਾਮਦੇਵ) ਦੇਖੋ, ਪ੍ਰਤਿਹਾਰ.


ਸੰ. पुरुरवस्. ਬੁਧ ਦਾ ਪੁਤ੍ਰ ਅਤੇ ਚੰਦ੍ਰਮਾ ਦਾ ਪੋਤਾ, ਜੋ ਇਲਾ ਦੇ ਗਰਭ ਤੋਂ ਪੈਦਾ ਹੋਇਆ. ਇਹ ਪਹਿਲਾ ਚੰਦ੍ਰਵੰਸ਼ੀ ਰਾਜਾ ਸੀ. ਇਸ ਦੀ ਰਾਜਧਾਨੀ ਪ੍ਰਯਾਗ ਪਾਸ ਪ੍ਰਤਿਸ੍ਕਾਨਪੁਰ (ਝੂਸੀ) ਸੀ. ਇਹ ਸਦਾਚਾਰੀ ਅਤੇ ਈਸ਼੍ਵਰ ਦਾ ਉਪਾਸਕ ਹੋਇਆ ਹੈ. "ਦੂਰਬਾ ਪਰੂਰਉ ਅੰਗਰਉ." (ਸਵੈਯੇ ਮਃ ੧. ਕੇ) ਦੁਰਵਾਸਾ, ਪੁਰੂਰਵਾ, ਅਤੇ ਅੰਗਿਰਾ.


ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)


ਵਿ- ਸਭ ਤੋਂ ਪਰੇ. ਮਨਵਾਣੀ ਤੋਂ ਪਰੇ. "ਪਰੇਅੰ ਪਵਿਤ੍ਰੰ." (ਵਿਚਿਤ੍ਰ) ੨. ਸੰ. प्रेयस. ਪਰਮਪ੍ਰਿਯ. ਬਹੁਤ ਪਿਆਰਾ.