ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪਰੇਸ਼. ਪਰ- ਈਸ਼. ਸੰਗ੍ਯਾ- ਬ੍ਰਹਮ. ਵਾਹਗੁਰੂ.


ਫ਼ਾ. [پریشان] ਪਰੇਸ਼ਾਨ. ਵਿ- ਵ੍ਯਾਕੁਲ. ਹੈਰਾਨ. ਉਦਾਸ. "ਕਰ ਮਲਤ ਬਹੁ ਪਰੇਸਾਨ ਭੋ." (ਸਲੋਹ)


ਫ਼ਾ. [پریشانی] ਪਰੇਸ਼ਾਨੀ. ਸੰਗ੍ਯਾ- ਵ੍ਯਾਕੁਲਤਾ. ਘਬਰਾਹਟ. ਹ਼ੈਰਾਨੀ. "ਨਾ ਫਿਰ ਪਰੇਸਾਨੀ ਮਾਹਿ." (ਤਿਲੰ ਕਬੀਰ)


ਪਰ (ਪੜ) ਏਕੈ (ਇੱਕ ਦੀ). "ਸਰਣਿ ਪਰੇਕੈ" (ਮਾਰੂ ਸੋਲਹੇ ਮਃ ੧)