ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੁਰੂਆਂ ਦਾ ਸ੍ਵਾਮੀ ਕਰਤਾਰ। ੨. ਗੁਰੂ ਨਾਨਕ ਦੇਵ. ਦੇਖੋ, ਖਨਨੀ.


ਦੇਵਰਾਜ ਕਵਿ ਦੀ ਸੰਸਕ੍ਰਿਤ ਛੰਦਾਂ ਵਿੱਚ ਮਨੋਹਰ ਰਚਨਾ, ਜਿਸ ਵਿੱਚ ਭਾਈ ਬਾਲੇ ਵਾਲੀ ਜਨਮਸਾਖੀ ਦਾ ਹੀ ਅਨੁਵਾਦ ਹੈ. ਇਸ ਤੇ ਪੰਡਿਤ ਬ੍ਰਹਮਾਨੰਦ ਜੀ ਉਦਾਸੀਨ ਸਾਧੂ ਨੇ ਉੱਤਮ ਟੀਕਾ ਲਿਖਿਆ ਹੈ.


ਦੇਖੋ, ਨਾਨਕਦੇਵ ਸਤਿਗੁਰੂ.


ਦੇਖੋ, ਸੰਤੋਖ ਸਿੰਘ ਅਤੇ ਨਾਨਕ ਪ੍ਰਕਾਸ਼.


ਗੁਰੁਪੰਚਾਸ਼ਿਕਾ. ਗੁਰੁਮਹਿਮਾ ਦੇ ਪੰਜਾਹ ਛੰਦਾਂ ਦਾ ਸਤੋਤ੍ਰ. ਦੇਖੋ, ਸੇਖਰ ਅਤੇ ਗ੍ਵਾਲ.


ਸਤਿਗੁਰੂ ਦੀ ਮਹਿਲਾ. ਗੁਰੂ ਦੀ ਇਸਤ੍ਰੀ.


ਭੱਲਾਵੰਸ਼ ਦੇ ਭੂਸਣ ਬਾਬਾ ਸਾਧੂ ਸਿੰਘ ਜੀ ਦੇ ਸੁਪੁਤ੍ਰ ਬਾਵਾ ਸੁਮੇਰੁ ਸਿੰਘ ਜੀ (ਪਟਨਾ ਸਾਹਿਬ ਦੇ ਮਹੰਤ) ਕ੍ਰਿਤ ਦਸਾਂ ਸਤਿਗੁਰਾਂ ਦਾ ਛੰਦਬੱਧ ਇਤਿਹਾਸ. ਇਸ ਦਾ ਦਸਮ ਮੰਡਲ ਛਪ ਗਿਆ ਹੈ, ਜਿਸ ਵਿੱਚ ਦਸ਼ਮੇਸ਼ ਦੀ ਕਥਾ ਹੈ. ਦੇਖੋ, ਸੁਮੇਰ ਸਿੰਘ.


ਦੇਖੋ, ਗੁਰੁਪ੍ਰਣਾਲੀ.


ਸੰਗ੍ਯਾ- ਗੁਰੁਪਰ੍‍ਵ. ਉਹ ਤ੍ਯੋਹਾਰ, ਜਿਸ ਦਾ ਗੁਰੂ ਨਾਲ ਸੰਬੰਧ ਹੈ. ਗੁਰੁਸੰਬੰਧੀ ਮੰਗਲਦਿਨ. ਦੇਖੋ, ਗੁਰਪੁਰਬ ਅਤੇ ਪਰਬ.


ਸਤਿਗੁਰੂ ਦਾ ਬੇਟਾ. ਸਾਹਿਬਜ਼ਾਦਾ.