ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
group of retroflex plosives ( ਟ , ਠ , ਡ , ਢ ) and corresponding nasal ( ਣ )
ਸੰਗ੍ਯਾ- ਤੋਪਾ। ਜੋੜ. ਗੱਠ। ੩. ਧਾਤੂ ਦੇ ਜੋੜਨ ਦਾ ਮਸਾਲਾ.
ਸੰਗ੍ਯਾ- ਬਿਰਛ ਤੇ ਜਾਂ ਉੱਚੇ ਥਾਂ ਚੜ੍ਹਾਇਆ (ਟੰਗਿਆ) ਆਦਮੀ, ਜੋ ਦੂਰੋਂ ਆਉਂਦੇ ਦੁਸ਼ਮਨ ਨੂੰ ਦੇਖਕੇ ਖ਼ਬਰ ਦੇਵੇ.
ਸੰਗ੍ਯਾ- ਖੋਪਰੀ. ਕਪਾਲ. ਟੱਟਰ.
ਸੰਗ੍ਯਾ- ਪਰਛੱਤੀ. ਆਲੇ ਅਥਵਾ ਕੰਧ ਵਿੱਚ ਲਾਈ ਹੋਈ ਤਖ਼ਤੀ, ਜਿਸ ਪੁਰ ਸਾਮਾਨ ਰੱਖੀਦਾ ਹੈ। ੨. ਸੌਦਾ. ਵਪਾਰ. ਦੇਖੋ, ਟਾਂਡਾ. "ਇਨ ਬਿਧਿ ਟਾਂਡ ਬਿਸਾਹਿਓ." (ਗਉ ਕਬੀਰ) ੩. ਭੁਜਬੰਦ. ਅੰਗਦ. "ਟਾਂਡ ਭੁਜਾਨ." (ਕ੍ਰਿਸਨਾਵ)