ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਸਵਾਂ ਭਾਗ. "ਜੋ ਅਪਨੀ ਕਛੁ ਕਰਹੁ ਕਮਾਈ। ਗੁਰੁ ਹਿਤ ਦਿਹੁ ਦਸਵੰਧ ਬਨਾਈ." (ਗੁਪ੍ਰਸੂ) ਦੇਖੋ, ਦਸੌਂਧ.
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ.
ਪੁੱਛਕੇ. ਪੁੱਛਣਾ। ੨. ਦਾਸਾਂ ਦਾ. ਦੇਖੋ, ਦਾਸਦਸਾਇ ਅਤੇ ਦਾਸਦਸਾਇਣੁ.
ਦੇਖੋ, ਦਸਾਉਣਾ। ੨. ਸੰਗ੍ਯਾ- ਪੁੱਛਣ ਦੀ ਕ੍ਰਿਯਾ. "ਹਰਿ ਸਜਣ ਮੇਲਿ ਪਿਆਰੇ, ਮਿਲਿ ਪੰਥੁ ਦਸਾਈ." (ਵਾਰ ਸੋਰ ਮਃ ੪)
ਕ੍ਰਿ- ਪੁੱਛਣਾ. ਮਾਲੂਮ ਕਰਨਾ. "ਹਉ ਪੰਥ ਦਸਾਈ ਨਿਤ ਖੜੀ." (ਸ੍ਰੀ ਮਃ ੪) "ਰਾਹੁ ਦਸਾਈ ਨ ਜੁਲਾਂ." (ਵਡ ਮਃ ੧) "ਹਉ ਪੂੰਜੀ ਨਾਮ ਦਸਾਇਦਾ." (ਮਾਰੂ ਮਃ ੪) "ਪੰਥ ਦਸਾਵਾ ਨਿਤ ਖੜੀ." (ਆਸਾ ਛੰਤ ਮਃ ੪)
place and value of tens digit in a number
same as preceding; decade; multiple of ten
mouth, opening; delta, estuary; curb, curb-bit