ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

timid, cowardly
ਵਿ- ਸ਼ਸਤ੍ਰ ਪਹਿਰਨ ਵਾਲਾ. ਦੇਖੋ, ਯਰਾਕ਼. "ਥਕ ਥਕ ਯਰਾਕਪੋਸ਼ਾਂ, ਸ਼ੁਦ ਰੁਬਰੂ ਖ਼ਰੋਸ਼ਾਂ." (ਸਲੋਹ)
ਦੇਖੋ, ਯਾਰਾਨਹ.
ਫ਼ਾ. [یل] ਵਿ- ਬਹਾਦੁਰ. ਦਿਲੇਰ। ੨. ਆਜ਼ਾਦ. ਨਿਰਬੰਧ। ੩. ਸੰਗ੍ਯਾ- ਲਾਭ. ਨਫ਼ਾ.
ਡਿੰਗ. ਪ੍ਰਿਥਿਵੀ. ਜ਼ਮੀਨ. ਸੰ. ਇਲਾ.
ਫ਼ਾ. [یلاں] ਯਲ ਦਾ ਬਹੁ ਵਚਨ.
ਡਿੰਗ. ਪ੍ਰਿਥਿਵੀਪਤਿ. ਭੂਪਤਿ. ਰਾਜਾ.