ਗੁਰੂ ਨਾਨਕਦੇਵ.
ਦੇਖੋ, ਗੁਰੁਵਿਲਾਸ.
ਦੇਖੋ, ਗੁਰੁਵੰਸ਼.
ਸੰਗ੍ਯਾ- ਗੁਰੁਭਾਵ. ਗੁਰੁਪ੍ਰੇਮ. ਗੁਰੁਭਾਵਨਾ. ਸਤਿਗੁਰੂ ਵਿੱਚ ਸ਼੍ਰੱਧਾ.
ਸੰਗ੍ਯਾ- ਗੁਰੂ ਦੇ ਸੰਬੰਧ (ਨਾਤੇ) ਕਰਕੇ ਭ੍ਰਾਤਾ. ਗੁਰੁਰੂਪ ਪਿਤਾ ਦਾ ਜੋ ਸਿੱਖ (ਪੁਤ੍ਰ) ਹੈ. "ਗੁਰੁਭਾਈ ਸੰਤੁਸਟ ਕਰ." (ਭਾਗੁ)
ਸੰਗ੍ਯਾ- ਗੁਰੁਸਿੱਧਾਂਤ. ਗੁਰੂ ਦੇ ਥਾਪੇ ਹੋਏ ਨਿਯਮ। ੨. ਸਿੱਖਧਰਮ.
ਨਿਰਮਲੇ ਸਾਧੂ ਪੰਡਿਤ ਹਰਾ ਸਿੰਘ ਜੀ ਦਾ ਬਣਾਇਆ ਗ੍ਰੰਥ, ਜਿਸ ਵਿੱਚ ਗੁਰੁਮਤ ਦਾ ਨਿਰਣਾ ਕੀਤਾ ਹੈ.
ਸੰਗ੍ਯਾ- ਗੁਰੁਮਤ ਅਨੁਸਾਰ ਕੀਤਾ ਹੋਇਆ ਮੰਤ੍ਰ. ਪੁਰਾਣੇ ਸਿੰਘ ਸੰਸਾਰ ਅਤੇ ਧਰਮ ਦੇ ਕੰਮਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਦੀਵਾਨ ਵਿੱਚ ਸਲਾਹ ਕਰਦੇ ਸਨ, ਜੋ ਗੁਰੁਨਿਯਮਾਂ ਅਨੁਸਾਰ ਸਾਰੇ ਦੀਵਾਨ ਦੀ ਸੰਮਤੀ ਹੁੰਦੀ, ਉਸ ਦਾ ਨਾਉਂ "ਗੁਰੁਮਤਾ" ਕਿਹਾ ਜਾਂਦਾ. ਜੋ ਗੁਰੁਮਤੇ ਦੇ ਵਿਰੁੱਧ ਕੋਈ ਕਰਮ ਕਰੇ ਉਹ ਤਨਖਾਹੀਆ ਹੁੰਦਾ ਸੀ. ਖਾਲਸੇ ਦੇ ਗੁਰੁਮਤੇ ਅਕਾਲਬੁੰਗੇ ਸਾਹਿਬ ਦੇ ਦੀਵਾਨ ਵਿੱਚ ਖਾਸ ਕਰਕੇ ਅਤੇ ਹੋਲੇ ਮਹੱਲੇ ਦੇ ਸਮੇਂ ਤਖ਼ਤ ਕੇਸਗੜ੍ਹ ਹੋਇਆ ਕਰਦੇ ਸਨ. ਗੁਰੁਮਤੇ ਲਈ ਜਾਤੀ ਵੈਰ ਵਿਰੋਧ ਦੂਰ ਕਰਕੇ ਸਿੰਘ ਦੀਵਾਨ ਵਿੱਚ ਬੈਠਿਆ ਕਰਦੇ ਸਨ.
nan
ਗੁਰੁਸੰਮਤਿ. ਗੁਰੂ ਦੀ ਰਾਇ। ੨. ਗੁਰੁਮਤਿ ਸੇ. ਗੁਰੁਮਤਿ ਦ੍ਵਾਰਾ. ਦੇਖੋ, ਗੁਰਮਤਿ.
ਦੇਖੋ, ਸਰਸਾ ੨.
ਖ਼ਾਲਸੇ ਨੇ ਇਹ ਨਾਉਂ ਸਰਹਿੰਦ ਦਾ ਉਸ ਵੇਲੇ ਰੱਖਿਆ, ਜਦ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਸ ਥਾਂ ਸ਼ਹੀਦ ਹੋਏ. ਦੇਖੋ, ਸਰਹਿੰਦ ਅਤੇ ਫਤੇਗੜ੍ਹ.