ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਭੋਜਨ ਅੱਗੇ ਰੱਖਣਾ. ਪਰੀਹਣਾ.


ਸੰਗ੍ਯਾ- ਪਰੋਸਣ ਵਾਲਾ। ੨. ਉਤਨੇ ਮਾਤ੍ਰ ਭੋਜਨ, ਜੋ ਇੱਕ ਆਦਮੀ ਦਾ ਆਹਾਰ ਹੋਵੇ. ਪੱਤਲ ਅਥਵਾ ਥਾਲੀ ਵਿੱਚ ਪਰੋਸਿਆ ਹੋਇਆ ਉਤਨਾ ਅੰਨ, ਜੋ ਇੱਕ ਆਦਮੀ ਲਈ ਰੱਖਿਆ ਅਥਵਾ ਭੇਜਿਆ ਜਾਵੇ.


ਸੰ. ਵਿ- ਪ੍ਰਵਾਸੀ. ਵਿਦੇਸ਼ ਗਿਆ। ੨. ਮੋਇਆ. ਗੁਜ਼ਰਿਆ.


ਸੰਗ੍ਯਾ- ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ ਪਤਿ ਦੇ ਵਿਦੇਸ਼ ਜਾਣ ਪੁਰ ਵਿਯੋਗ ਨਾਲ ਦੁਖੀ ਹੋਵੇ.


ਦੇਖੋ, ਪੜੋਸੀ.


ਦੇਖੋ, ਪੁਰੋਹਿਤ.