ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਾਮਦਾਸਪੁਰ. ਗੁਰੂ ਰਾਮਦਾਸ ਸਾਹਿਬ ਨੇ ਅਮ੍ਰਿਤਸਰੋਵਰ ਦੀ ਕੁਝ ਖੁਦਵਾਈ ਕਰਵਾਕੇ ਉਸ ਪਾਸ ਜੋ ਬਸਤੀ ਵਸਾਈ ਸੀ, ਉਸ ਦਾ ਨਾਉਂ ਪਹਿਲਾਂ "ਗੁਰੂ ਕਾ ਚੱਕ" ਸੀ. ਗੁਰੂ ਅਰਜਨ ਦੇਵ ਨੇ ਨਾਉਂ ਰਾਮਦਾਸਪੁਰ ਰੱਖਿਆ, ਪਰੰਤੂ ਸਰੋਵਰ ਦੀ ਮਹਿਮਾ ਦੇ ਕਾਰਣ ਅਮ੍ਰਿਤਸਰ ਨਾਉਂ ਪ੍ਰਸਿੱਧ ਹੋ ਗਿਆ.


ਉਹ ਬਾਗ, ਜੋ ਗੁਰੂ ਸਾਹਿਬ ਨੇ ਲਾਇਆ ਅਥਵਾ ਗੁਰੂ ਦੇ ਨਾਮ ਨਾਲ ਸੰਬੰਧ ਰਖਦਾ ਹੈ. ਇਸ ਨਾਮ ਦੇ ਹੇਠ ਲਿਖੇ ਬਾਗ ਪ੍ਰਸਿੱਧ ਹਨ-#੧. ਅਮ੍ਰਿਤਸਰੋਵਰ ਅਤੇ ਕੌਲਸਰ ਦੇ ਮੱਧ ਗੁਰੂ ਅਰਜਨ ਸਾਹਿਬ ਦਾ ਲਵਾਇਆ ਹੋਇਆ ਬਾਗ।#੨. ਕਾਸ਼ੀ ਵਿੱਚ ਉਹ ਅਸਥਾਨ, ਜਿਸ ਥਾਂ ਨੌਵੇਂ ਸਤਿਗੁਰੂ ਪਹਿਲਾਂ ਆਕੇ ਵਿਰਾਜੇ ਹਨ।#੩. ਪਟਨੇ ਵਿੱਚ ਹਰਿਮੰਦਿਰ ਤੋਂ ਇੱਕ ਕੋਹ ਪੂਰਵ ਨੌਵੇਂ ਸਤਿਗੁਰੂ ਦਾ ਬਾਗ।#੪. ਦੇਖੋ, ਘੁੱਕੇ ਵਾਲੀ.


ਦੇਖੋ, ਅਮ੍ਰਿਤਸਰ.


ਦੇਖੋ, ਬੀੜ ਬਾਬਾ ਬੁੱਢਾ ਜੀ ਦਾ.


ਆਨੰਦਪੁਰ ਤੋਂ ਸੱਤ ਕੋਹ ਉੱਤਰ, ਜਿੱਥੇ ਸ਼੍ਰੀ ਜੀਤੋ ਜੀ ਦਾ ਦਸ਼ਮੇਸ਼ ਜੀ ਨਾਲ ਵਿਆਹ ਹੋਇਆ ਹੈ. ਮਾਤਾ ਜੀ ਦਾ ਪਿਤਾ ਲਹੌਰ ਵਿੱਚ ਸ਼ਾਦੀ ਕਰਨਾ ਚਾਹੁੰਦਾ ਸੀ. ਕਲਗੀਧਰ ਨੇ ਉਸ ਦੀ ਪ੍ਰਸੰਨਤਾ ਲਈ ਸਿੱਖਾਂ ਨੂੰ ਹੁਕਮ ਦੇ ਕੇ ਉਸ ਸਮੇਂ ਵਾਸਤੇ ਅਦਭੁਤ ਸ਼ਹਿਰ ਰਚ ਦਿੱਤਾ. ਇਹ ਥਾਂ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੨੮ ਮੀਲ ਪੂਰਵ ਹੈ. ਬਸੰਤ ਪੰਚਮੀ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ. ੧੮. ਘੁਮਾਉਂ ਜ਼ਮੀਨ ਸਿੱਖਰਾਜ ਸਮੇਂ ਤੋਂ ਮੁਆਫ ਹੈ. ਦਰਬਾਰ ਦੇ ਨਾਲ ਜਲ ਦਾ ਸ੍ਰੋਤ ਹੈ, ਜੋ ਕਲਗੀਧਰ ਨੇ ਬਰਛਾ ਮਾਰਕੇ ਕੱਢਿਆ ਸੀ. ਦੇਖੋ, ਜੀਤੋ ਮਾਤਾ.


ਜਿਲਾ ਹੁਸ਼ਿਆਰਪੁਰ, ਤਸੀਲ ਗੜ੍ਹਸ਼ੰਕਰ, ਥਾਣਾ ਮਾਹਲਪੁਰ ਦੇ ਪਿੰਡ "ਗੋਂਦਪੁਰ" ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ "ਪੁਰਹੀਰਾਂ" ਤੋਂ ਚੱਲਕੇ ਕੀਰਤਪੁਰ ਵੱਲ ਜਾਂਦੇ ਇੱਥੇ ਠਹਿਰੇ ਹਨ. ਇਹ ਰੇਲਵੇ ਸਟੇਸ਼ਨ "ਸੈਲਾ ਖੁਰਦ" ਤੋਂ ਅੱਠ ਮੀਲ ਪੱਛਮ, "ਫਗਵਾੜੇ" ਤੋਂ ਬਾਰਾਂ ਮੀਲ ਪੂਰਵ ਅਤੇ ਹੁਸ਼ਿਆਰਪੁਰ ਤੋਂ ਚੌਦਾਂ ਮੀਲ ਦੱਖਣ ਹੈ. ਵੱਡਾ ਮੇਲਾ ਕੋਈ ਨਹੀਂ ਹੁੰਦਾ, ਸਾਧਾਰਣ ਜੋੜ ਮੇਲ ਹਰ ਸੰਕ੍ਰਾਂਤਿ ਨੂੰ ਹੋ ਜਾਂਦਾ ਹੈ. ਗੁਰਦ੍ਵਾਰੇ ਨਾਲ ੩. ਕਨਾਲ ੧੪. ਮਰਲੇ ਜ਼ਮੀਨ ਹੈ.#ਜਿਨ੍ਹਾਂ ਬਿਰਛਾਂ ਨਾਲ ਸਤਿਗੁਰੂ ਜੀ ਦੇ ਘੋੜੇ ਬੱਧੇ ਸਨ ਉਹ (ਇੱਕ ਕਿੱਕਰ, ਛੀ ਟਾਹਲੀਆਂ) ਮੌਜੂਦ ਹਨ, ਇਸੇ ਕਾਰਣ ਗੁਰਦ੍ਵਾਰੇ ਦਾ ਨਾਉਂ ਗੁਰੂ ਕੀ ਟਾਲ੍ਹੀਆਂ ਹੈ.


ਦੇਖੋ, ਘੁੱਕੇਵਾਲੀ.


ਸਤਿਗੁਰੂ ਦੇ ਸੇਵਕ, ਚੇਲੇ ਜਾਂ ਬੇਟੇ।#੨. ਰਾਜ ਪਟਿਆਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ, ਜਿਸ ਨੂੰ ਸਰਕਾਰੀ ਕਾਗਜ਼ਾਂ ਵਿੱਚ "ਕੋਟ ਗੁਰੂ" ਲਿਖਿਆ ਜਾਂਦਾ ਹੈ. ਇਹ ਸੋਢੀ ਬਨਮਾਲੀ ਜੀ ਦੇ ਪੁਤ੍ਰਾਂ (ਅਭੈ ਰਾਮ ਅਤੇ ਜੈਰਾਮ) ਨੇ ਰਿਆਸਤ ਪਟਿਆਲੇ ਦੀ ਆਗਯਾ ਨਾਲ ਆਬਾਦ ਕੀਤਾ ਸੀ. ਮਹਾਰਾਜਾ ਪਟਿਆਲਾ ਨੇ ਇਸ ਦਾ ਮੁਆਮਲਾ ਸੋਢੀ ਸਾਹਿਬਾਨ ਨੂੰ ਜਾਗੀਰ ਵਿੱਚ ਦੇ ਰੱਖਿਆ ਹੈ. ਪਿੰਡ ਦਾ ਰਕਬਾ ੧੧੪੪੯ ਵਿੱਘੇ ਕੱਚਾ ਹੈ ਅਤੇ ਮੁਆਮਲਾ (੧੧੦੦) ਸਾਲਾਨਾ ਹੈ. ਬੀ. ਬੀ. ਸੀ. ਆਈ. ਰੇਲਵੇ ਦੇ ਸਟੇਸ਼ਨ ਸੰਗਤ ਤੋਂ ਇਹ ਪਿੰਡ ਡੇਢ ਮੀਲ ਪੱਛਮ ਵੱਲ ਹੈ.


ਗੁਰੂ ਸਾਹਿਬ ਦੀ ਸੁਪਤਨੀ ਜਾਂ ਸੁਪਤਨੀਆਂ। ੨. ਸਤਿਗੁਰੂ ਦੇ ਰਹਿਣ ਦੇ ਮੰਦਿਰ. ਖਾਸ ਕਰਕੇ ਇਸ ਨਾਉਂ ਦੇ ਅਸਥਾਨ ਇਹ ਹਨ-#੩. ਅਮ੍ਰਿਤਸਰ ਜੀ ਗੁਰੂ ਅਰਜਨ ਦੇਵ ਦੇ ਬਣਾਏ ਹੋਏ ਰਹਾਇਸ਼ੀ ਮਕਾਨ।#੪. ਅਮ੍ਰਿਤਸਰ ਵਿੱਚ ਉਹ ਅਸਥਾਨ ਜਿੱਥੇ ਸ਼੍ਰੀ ਮਤੀ ਨਾਨਕੀ ਜੀ ਨਾਲ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਹੋਇਆ।#੫. ਪੰਜਵੇਂ ਸਤਿਗੁਰੂ ਦੇ ਕਰਤਾਰਪੁਰ ਵਿੱਚ ਮਹਲ।#੬. ਸ਼੍ਰੀ ਹਰਿਗੋਬਿੰਦਪੁਰ (ਸ਼੍ਰੀ ਗੋਬਿੰਦਪੁਰ) ਵਿੱਚ ਛੀਵੇਂ ਸਤਿਗੁਰੂ ਦੇ ਮਕਾਨ।#੭. ਕੀਰਤਪੁਰ ਵਿੱਚ ਸੱਤਵੇਂ ਸਤਿਗੁਰੂ ਦੇ ਮਹਲ।#੮. ਆਨੰਦਪੁਰ ਵਿੱਚ ਨੌਵੇਂ ਸਤਿਗੁਰੂ ਦੇ ਰਚੇ ਮੰਦਿਰ.