ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਲ ਭਰ. ਪਲ ਮਾਤ੍ਰ। ੨. ਪਲ (ਮਾਸ) ਦਾ ਰਸ. ਸ਼ੋਰਵਾ. ਯਖ਼ਨੀ।


ਸੰਗ੍ਯਾ- ਅੱਖ ਦਾ ਪੜਦਾ. ਪਪੋਟਾ. "ਮੁਖ ਡੇਖਾਊ ਪਲਕ ਛਡਿ." (ਵਾਰ ਜੈਤ) ੨. ਬਰਨੀ. ਅੱਖ ਦੇ ਪਪੋਟੇ ਦੀ ਰੋਮਾਵਲੀ. ਸੰ. ਪਕ੍ਸ਼੍‍ਮ। ੩. ਪਲ- ਇਕ. ਪਲਮਾਤ੍ਰ. "ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ." (ਵਾਰ ਜੈਤ)


ਸੰਗ੍ਯਾ- ਪਿਲੰਗ (ਚਿੱਤੇ) ਦੀ ਲਪਕ. ਚਿੱਤੇ ਵਾਂਙ ਛਾਲ ਮਾਰਨ (ਲਪਕਣ) ਦੀ ਕ੍ਰਿਯਾ. "ਰਣ ਮੋ ਰਣਧੀਰ ਪਲੱਕਹਿਂਗੇ." (ਕਲਕੀ)