ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. छद्म ਸੰਗ੍ਯਾ- ਕਪਟ. ਛਲ। ੨. ਧੋਖਾ. "ਇਹਾਂ ਨ ਚਲੈ ਸਤ੍ਰੁ ਕੋ ਛਦਮ." (ਗੁਪ੍ਰਸੂ) ੩. ਲੁਕਾਉ. ਛਿਪਾਉ. "ਆਪਿ ਆਪੁ ਕੀਓ ਛਦਮ." (ਸਵੈਯੇ ਮਃ ੪. ਕੇ) ੪. ਬਹਾਨਾ. ਹ਼ੀਲਾ.
ਸੰਗ੍ਯਾ- ਛੈਦਾਮ. ਪੈਸੇ ਦਾ ਚੌਥਾ ਭਾਗ. ਚੌਵੀਹ ਦਾਮਾਂ ਦਾ ਇੱਕ ਪੈਸਾ ਹੁੰਦਾ ਹੈ.
ਛਦਪਤ੍ਰ. ਤੇਜਪੱਤਾ. ਦੇਖੋ, ਤੇਜਪਤ੍ਰ. "ਕੁਲਕ ਤਿਲਕ ਚਲਦਲ ਸੁ ਛਦੰਬ." (ਗੁਪ੍ਰਸੂ)
ਵਿ- ਛੰਨ (ਗੁਪਤ) ਨੂੰ ਬਾਹਰ ਲਿਆਉਣ ਵਾਲੀ."ਪਗ ਨੇਵਰ ਛਨਕ ਛਨਹਰੀ." (ਗੌਡ ਕਬੀਰ) ਝਾਂਜਰ (ਨੂਪਰ) ਦੀ ਛਨਕ, ਕੁਟੀ ਵਿੱਚ ਲੁਕਕੇ ਬੈਠੇ ਯੋਗੀਆਂ ਨੂੰ ਬਾਹਰ ਲੈ ਆਉਂਦੀ ਹੈ। ੨. ਛਣਕਾਰ ਕਰਨ ਵਾਲੀ. ਛਣਕਣ ਵਾਲੀ। ਛਿਨਮਾਤ੍ਰ ਵਿੱਚ ਹਰਨੇ ਵਾਲੀ.
trick, guile, wile, ruse, hox, feint, stratagem; deception, duplicity, pretence, fraud, deceit; delusion; illusion
pellet, granule of a shot-gun cartridge, lead shot, buck shot; also ਛੱਰਾ
wave, billow, breaker; overflow
for ਛੱਲ to rise appear or be caused