ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਭਕ੍ਤਿ- ਵਤ੍ਸਲ. ਸੇਵਾ ਉਪਾਸਨਾ ਦਾ ਪਿਆਰਾ. ਭਗਤਿ ਨਾਲ ਮੁਹੱਬਤ ਕਰਨ ਵਾਲਾ. ਜਿਸ ਵਿੱਚ ਭਗਤਿ ਹੈ, ਉਸ ਨਾਲ ਪਿਆਰ ਕਰਨ ਵਾਲਾ. "ਭਗਤਿਵਛਲ ਸਦਾ ਕਿਰਪਾਲ." (ਸੁਖਮਨੀ) "ਭਗਤਿਵਛਲੁ ਹਰਿ ਬਿਰਦ ਹੈ." (ਆਸਾ ਛੰਤ ਮਃ ੪) ਦੇਖੋ, ਭਗਤਵਛਲੁ.
ਦੇਖੋ, ਭਗਤਿ. "ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ." (ਮਾਝ ਮਃ ੫) ੨. ਭਕ੍ਤਾ ਭਗਤਿ ਵਾਲੀ. "ਜਿਉ ਪੋਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਗੋਸਾਈਂ ਸਾਧਾਂ ਦਾ ਇੱਕ ਫਿਰਕਾ, ਜੋ ਕਾਸ਼ੀਰਾਮ ਤੋਂ ਚੱਲਿਆ ਹੈ, ਭਗਤੀਏ ਨਿਰਤਕਾਰੀ ਕਰਕੇ ਭਜਨ ਗਾਉਂਦੇ ਹਨ.¹ "ਭਗਤੀਆਂ ਗਈ ਭਗਤਿ ਭੁੱਲ." (ਭਾਗੁ) ੪. ਦੇਖੋ, ਭਗਤੀ.
ਭਗਤਾਂ ਨੇ। ੨. ਭਗਤੋਂ ਮੇ. "ਭਗਤੀਂ ਪ੍ਰਗਟਾਇਆ." (ਮਾਝ ਮਃ ੫
ਵਿ- ਭਕ੍ਤਿ ਕਰਨ ਵਾਲਾ। ੨. ਮੰਦਿਰਾਂ ਵਿੱਚ ਗਾਉਣ ਦੀ ਸੇਵਾ ਕਰਨ ਵਾਲਾ। ੩. ਭਗਤੀ ਫਿਰਕੇ ਦਾ ਸਾਧੁ. ਦੇਖੋ, ਭਗਤੀ ੩.
ਭਕ੍ਤ- ਇਜ੍ਯ. ਭਗਤਾਂ ਦਾ ਪੂਜ੍ਯ ਕਰਤਾਰ. "ਹੁਕਮੁ ਮੰਨਿ ਭਗਤੀਜਾ ਹੇ." (ਮਾਰੂ ਸੋਲਹੇ ਮਃ ੫) ੨. ਭਕ੍ਤਿ ਤੋਂ ਪੈਦਾ ਹੋਈ ਸ਼੍ਰੱਧਾ.
same as ਭਟਕਣ ; worry, anxiety, fear, misgiving, apprehension
act of ਭਟਕਾਉਣਾ ; same as ਭਟਕਣ
to cause or lead one to go astray, mislead, misguide; to perplex, confound