ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਅਰਘੱਟ. ਘਟਿਯੰਤ੍ਰ. ਹਰਟ.
ਸੰ. ਸੰਗ੍ਯਾ- ਤਿਆਗ. "ਰਹਣ ਕਹਣ ਤੇ ਰਹੈ ਨ ਕੋਈ." (ਓਅੰਕਾਰ) ਤਿਆਗ ਦੀਆਂ ਗੱਲਾਂ ਕਰਨ ਤੋਂ ਕੋਈ ਨਹੀਂ ਹਟਦਾ. ਭਾਵ ਜ਼ਬਾਨੀ ਤਿਆਗੀ ਬਣ ਬੈਠਦੇ ਹਨ। ੨. ਦੇਖੋ, ਰਹਣਾ ਅਤੇ ਰਹਣੁ.
ਕ੍ਰਿ- ਤਿਆਗ ਕਰਨਾ. ਛੱਡਣਾ. ਦੇਖੋ, ਰਹ ਧਾ ਅਤੇ ਰਹਣ। ੨. ਰਹਿਣਾ. ਨਿਵਾਸ ਕਰਨਾ. ਵਸਣਾ.
ਸੰਗ੍ਯਾ- ਧਾਰਨਾ. ਅ਼ਮਲ. ਰਹਿਤ. "ਕਥਨੀ ਝੂਠੀ ਜਗੁ ਭਵੈ, ਰਹਣੀ ਸਬਦੁ ਸੁਸਾਰੁ." (ਸ੍ਰੀ ਅਃ ਮਃ ੧)
ਦੇਖੋ, ਰਹਣਾ ੨. "ਰਹਣੁ ਨਹੀ ਸੰਸਾਰੇ." (ਓਅੰਕਾਰ)
ਫ਼ਾ. [رہزن] ਸੰਗ੍ਯਾ- ਵਾਟਪਾਰ. ਡਾਕੂ. ਰਾਹ ਮਾਰਨ ਵਾਲਾ.