nan
ਸੰਗ੍ਯਾ- ਪਲ (ਮਾਸ) ਦਾ ਪੰਕ (ਚਿੱਕੜ). "ਰਕਤ ਬਿੰਦੁ ਕਾ ਗਾਰਾ." ਵੀਰਯ ਅਤੇ ਰਕਤ ਤੋਂ ਬਣਿਆ ਪੰਕ, ਜਿਸ ਨਾਲ ਦੇਹ ਦੀ ਰਚਨਾ ਹੁੰਦੀ ਹੈ.
ਸੰਗ੍ਯਾ- ਪਲਪੰਕ (ਰਕਤ ਬਿੰਦੁ ਦੇ ਗਾਰੇ) ਤੋਂ ਪੈਦਾ ਹੋਇਆ ਸ਼ਰੀਰ. ਦੇਹ. "ਪਲਪੰਕਜ ਮਹਿ ਕੋਟਿ ਉਧਾਰੇ." (ਧਨਾ ਅਃ ਮਃ ੧) "ਪਲ ਪੰਕਜ ਮਹਿ ਨਾਮ ਛਡਾਏ." (ਮਲਾ ਅਃ ਮਃ ੧) ਇਸ ਦੇਹ ਦੇ ਤ੍ਯਾਗ ਪਿੱਛੋਂ ਹੀ ਗਤਿ ਨਹੀਂ ਕਰਦਾ, ਕਿੰਤੂ ਸ਼ਰੀਰ ਹੁੰਦੇ ਹੀ ਮੁਕਤਿ ਦਿੰਦਾ ਹੈ. ਭਾਵ- ਜੀਵਨਮੁਕ੍ਤਦਸ਼ਾ ਨਾਮ ਤੋਂ ਪ੍ਰਾਪਤ ਹੁੰਦੀ ਹੈ। ੨. ਗ੍ਯਾਨੀ ਪਕੰਜ ਦਾ ਅਰਥ ਅੱਖ ਕਰਦੇ ਹਨ, ਕਿਉਂਕਿ ਨੇਤ੍ਰ ਨੂੰ ਕਮਲ ਦੀ ਉਪਮਾ ਦਿੱਤੀ ਜਾਂਦੀ ਹੈ. ਪਲਪੰਕਜ ਦਾ ਅਰਥ ਹੋਇਆ ਅੱਖ ਦਾ ਫੋਰਾ. ਨਿਮੇਸ. ਨਾਮ ਨਿਮੱਖ ਵਿੱਚ ਮੁਕ੍ਤਿ ਦਿੰਦਾ ਹੈ.
ਪਲਭਰ. ਕਣਮਾਤ੍ਰ ਮੇਂ. "ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ." (ਪ੍ਰਭਾ ਮਃ ੪)
ਪਲ (ਮਾਸ) ਭਕ੍ਸ਼੍ਣ ਵਾਲਾ. ਦੇਖੋ, ਪਲਚਰ। ੨. ਸ਼ੇਰ.
ਸੰਗ੍ਯਾ- ਪਲ (ਮਾਸ) ਖਾਣ ਵਾਲੇ ਜੀਵਾਂ ਦਾ ਸ਼ੋਰ ਮਚਾਉਣ ਵਾਲੀ ਸੈਨਾ. (ਸਨਾਮਾ) ਮਾਂਸਾਹਾਰੀ ਜੀਵ ਮਾਂਸ ਖਾਣ ਲਈ ਮੈਦਾਨੇਜੰਗ ਵਿੱਚ ਸ਼ੋਰ ਮਚਾਇਆ ਕਰਦੇ ਹਨ। ੨. ਪਲਭਛ (ਸ਼ੇਰ) ਜੇਹੀ ਗਰਜ ਕਰਨ ਵਾਲੀ ਬੰਦੂਕ. (ਸਨਾਮਾ)
nan
ਫ਼ਾ. [پلم] ਸੰਗ੍ਯਾ- ਮਿੱਟੀ- ਖ਼ਾਕ। ੨. ਜਖ਼ਮ ਦਾ ਥਾਂ ਸੜਕੇ ਮਿੱਟੀ ਤੁੱਲ ਮੁਰਦਾ ਹੋ ਜਾਣ ਦਾ ਇੱਕ ਰੋਗ. Gangrene.
nan