nan
nan
ਦੇਖੋ, ਹੋਛਉ. "ਹੋਛਾ ਸਾਹੁ ਨ ਕੀਜਈ." (ਭਾਗੁ) "ਕਵਨ ਸੁ ਦਾਨਾ ਕਵਨੁ ਸੁ ਹੋਛਾ?" (ਮਾਰੂ ਸੋਲਹੇ ਮਃ ੫) ਇਸ ਥਾਂ ਹੋਛਾ ਦਾ ਅਰਥ ਮੂਰਖ ਹੈ. "ਹਰਿਰਸ ਛਾਡਿ ਹੋਛੈ ਰਸਿ ਮਾਤਾ." (ਆਸਾ ਮਃ ੫) ਤੁੱਛ ਰਸ ਨਾਲ ਮਸ੍ਤ. "ਹੋਛੀ ਸਰਣਿ ਪਇਆ ਰਹਿਣੁ ਨ ਪਾਈ." (ਆਸਾ ਮਃ ੫) ਨਿਰਬਲ ਪਨਾਹ.
ਕ੍ਰਿ- ਹਟਾਉਣਾ. ਵਰਜਨ. "ਉਚਿਤ ਨ ਭੋਜਨ ਕੇ ਕਹਿ ਹੋਟੇ." (ਗੁਪ੍ਰਸੂ) "ਭੇ ਹਮ ਠਾਢੇ ਸਭ ਕੋ ਹੋਟਾ." (ਗੁਪ੍ਰਸੂ)
nan
ਦੇਖੋ, ਹੋਟਣਾ। ੨. ਸੰਗ੍ਯਾ- ਘਾਟਾ. ਕਮੀ. ਨ੍ਯੂਨਤਾ. ਤੋਟਾ. "ਪੀਰ ਮੁਰੀਦਾ ਪਿਰਹੜੀ ਹੁਇ ਕਦੇ ਨ ਹੋਟਾ." (ਭਾਗੁ)
ਸੰ. ਓਸ੍ਠ. ਦੰਦਾਂ ਦਾ ਪੜਦਾ. ਬੁੱਲ. ਲਬ. ਖ਼ਾਸ ਕਰਕੇ ਉੱਪਰਲਾ ਬੁੱਲ.
nan
ਜਿਲਾ ਗੁਰਦਾਸਪੁਰ, ਤਸੀਲ ਬਟਾਲਾ ਦਾ ਇੱਕ ਪਿੰਡ, ਜਿਸ ਤੋਂ ਅੱਧ ਮੀਲ ਪੂਰਵ ਵੱਲ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਬਾਰਠ ਤੋਂ ਗੁਰੂ ਕੇ ਬਾਗ (ਘੁੱਕੇਵਾਲੀ) ਵੱਲ ਜਾਂਦੇ ਇੱਥੇ ਵਿਰਾਜੇ ਹਨ. ਇਸ ਗੁਰਦ੍ਵਾਰੇ ਨਾਲ ੯੩ ਘੁਮਾਉਂ ਜ਼ਮੀਨ (੮੮ ਘੁਮਾਉਂ ਇੱਥੇ ਅਤੇ ਪੰਜ ਘੁਮਾਉਂ ਵਾਲੇਵਾਲ ਪਿੰਡ ਵਿੱਚ) ਹੈ. ਰੇਲਵੇ ਸਟੇਸ਼ਨ ਬਟਾਲੇ ਤੋਂ ਉੱਤਰ ਸਾਢੇ ਤਿੰਨ ਮੀਲ ਦੇ ਕਰੀਬ ਹੈ.
ਸਿੰਧੀ ਅਤੇ ਡਿੰਗ. ਸੰਗ੍ਯਾ- ਸ਼ਰਤ. ਪ੍ਰਤਿਗ੍ਯਾ. "ਬਦਹੁ ਕੀਨ ਹੋਡ ਮਾਧਉ ਮੋ ਸਿਉ?" (ਸਾਰ ਨਾਮਦੇਵ) ੨. ਸੰ. होड ਧਾ- ਜਾਣਾ. ਅਨਾਦਰ ਕਰਨਾ.