ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਲ ਲਾਲਾ.


ਵਿ- ਗੁਲ ਲਾਲਹ ਜੇਹਾ ਸੁਰਖ਼. "ਲਾਲੁ ਗੁਲਾਲੁ ਗਹਬਰਾ ਸਚਾ ਰੰਗੁ." (ਸ੍ਰੀ ਮਃ ੧) ੨. ਸੰ. कीलाल- ਕੀਲਾਲ. ਸੰਗ੍ਯਾ- ਪਾਣੀ. ਜਲ. ਪੰਜਾਬੀ ਵਿੱਚ ਅਨੇਕ ਥਾਂ ਕੱਕੇ ਦੀ ਥਾਂ ਗੱਗਾ ਹੋ ਜਾਂਦਾ ਹੈ,#ਜਿਵੇਂ- ਕੰਦੁਕ ਦੀ ਥਾਂ ਗੇਂਦ, ਅਕ਼ਦ- ਅਗਦੁ, ਜ਼ਕਾਤ- ਜਗਾਤ, ਆਕਾਸ਼- ਆਗਾਸ, ਪ੍ਰਕਾਸ਼- ਪਰਗਾਸ, ਧਿਕ੍‌- ਧਿਗੁ, ਭਕ੍ਤ ਦੀ ਥਾਂ ਭਗਤ ਆਦਿ. "ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ." (ਵਾਰ ਸ੍ਰੀ ਮਃ ੪) ਸੈਂਕੜੇ ਹੱਥ ਡੂੰਘੇ ਕੀਲਾਲ (ਪਾਣੀ) ਵਿੱਚ ਅਲੇਪ ਕਮਲ ਹੈਂ.


ਫ਼ਾ. [گُلِستان] ਸੰਗ੍ਯਾ- ਫੁੱਲਾਂ ਦਾ ਅਸਥਾਨ. ਬਾਗ। ੨. ਸ਼ੈਖਸਾਦੀ ਦੀ ਫ਼ਾਰਸੀ ਵਿੱਚ ਲਿਖੀ ਇੱਕ ਉੱਤਮ ਕਿਤਾਬ, ਜਿਸ ਦਾ ਉਲਥਾ ਅਨੇਕ ਬੋਲੀਆਂ ਵਿੱਚ ਹੋ ਗਿਆ ਹੈ. ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ ਦੇ ਕਵੀ ਭਾਈ ਬਸੰਤ ਸਿੰਘ ਨੇ ਇਸ ਦਾ ਛੰਦਬੱਧ ਉੱਤਮ ਅਨੁਵਾਦ ਕੀਤਾ ਹੈ.


ਦੇਖੋ, ਅੰਗੁਲਿਤ੍ਰਾਣ.


ਸੰ. ਸੰਗ੍ਯਾ- ਗੋਲੀ. ਵੱਟੀ। ੨. ਬੰਦੂਕ਼ ਦੀ ਗੋਲੀ. "ਗੋਲੇ ਗੁਲਿਕਾ ਲਾਗਹਿਂ ਆਇ." (ਗੁਪ੍ਰਸੂ)


ਦੇਖੋ, ਅੰਗੁਲਿਤ੍ਰਾਣ. "ਗੁਲਿਤ੍ਰਾਣ ਬੱਧੰ." (ਚੰਡੀ ੨)